ਅਨਿਲ ਜੋਸ਼ੀ ਵੱਲੋਂ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਤਿਆਰੀ

ਤਰਨ ਤਾਰਨ: ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ 20 ਅਗਸਤ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਛਪੀਆਂ ਖ਼ਬਰਾਂ ਬਿਲਕੁਲ ਸੱਚ ਸਾਬਤ ਹੋਣ ਦੇ ਸਪੱਸ਼ਟ ਸੰਕੇਤ ਮਿਲੇ ਹਨ| ਸ੍ਰੀ ਜੋਸ਼ੀ ਨੇ ਅੱਜ ਇੱਥੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਕੇ 20 ਅਗਸਤ ਨੂੰ ਅੰਮ੍ਰਿਤਸਰ ਵਿੱਚ ਕੀਤੇ ਜਾਣ ਵਾਲੇ ਇਕੱਠ ਵਿੱਚ ਸ਼ਾਮਲ ਹੋਣ ਲਈ ਲਾਮਬੰਦੀ ਸ਼ੁਰੂ ਕੀਤੀ| ਸਮਝਿਆ ਜਾ ਰਿਹਾ ਹੈ ਕਿ ਸ੍ਰੀ ਜੋਸ਼ੀ ਉਸ ਦਿਨ ਅੰਮ੍ਰਿਤਸਰ ਵਿੱਚ ਵੱਡਾ ਇਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ| ਇਸ ਇਕੱਠ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ   ਬਾਦਲ ਨੇ ਪਹੁੰਚਣ ਲਈ ਹਰੀ ਝੰਡੀ ਦੇ ਦਿੱਤੀ ਹੈ|

ਅਨਿਲ ਜੋਸ਼ੀ ਵੱਲੋਂ ਇੱਥੇ ਬੁਲਾਈ ਮੀਟਿੰਗ ਵਿੱਚ ਸਥਾਨਕ ਨਗਰ ਕੌਂਸਲ ਦੇ ਉਨ੍ਹਾਂ ਦੇ ਭਰਾ ਰਾਜਾ ਜੋਸ਼ੀ ਤੋਂ ਇਲਾਵਾ ਸੁਰਿੰਦਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਗੋਲਡੀ, ਸਤਪਾਲ ਸ਼ਰਮਾ (ਕੌਂਸਲਰ ਰਾਕੇਸ਼ ਸ਼ਰਮਾ ਦੇ ਪਤੀ) ਚਾਰ ਨਗਰ ਕੌਂਸਲਰਾਂ ਤੋਂ ਇਲਾਵਾ ਉਨ੍ਹਾਂ ਦੇ ਨਿੱਜੀ ਸਮਰਥਕ ਸ਼ਾਮਲ ਸਨ| ਉਨ੍ਹਾਂ ਆਪਣੇ ਸਮਰਥਕਾਂ ਨੂੰ 20 ਅਗਸਤ ਨੂੰ ਅੰਮ੍ਰਿਤਸਰ ਪਹੁੰਚਣ ਦੀ ਅਪੀਲ ਕੀਤੀ| ਉਨ੍ਹਾਂ ਆਪਣੇ ਸਮਰਥਕਾਂ ਨਾਲ ਵਿਚਾਰਾਂ ਕਰਦਿਆਂ ਅਕਾਲੀ ਦਲ ਵੱਲੋਂ ਬੋਲੀ ਜਾਂਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ, ‘ਪੰਜਾਬੀ ਹਾਂ, ਪੰਜਾਬ ਦੀ ਗੱਲ ਕਰਾਂਗੇ, ਹਰ ਮੁਸ਼ਕਲ ਦਾ ਹੱਲ ਕਰਾਂਗੇ|’

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਸ਼ਬਦ ਦੀ ਵਰਤੋਂ ਕਰਨ ਨਾਲੋਂ ਪੰਜਾਬੀ ਦੀ ਗੱਲ ਕਰਨ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਹੈ| ਉਨ੍ਹਾਂ ਆਪਣੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਲਏ ਸਟੈਂਡ ਨੂੰ ਦਰੁਸਤ ਆਖਦਿਆਂ ਕਿਹਾ ਕਿ ਉਨ੍ਹਾਂ ਖੁਦ ਖੇਤੀ ਕਰ ਕੇ ਦੇਖੀ ਹੈ ਅਤੇ ਅੱਜ ਦੇਸ਼ ਦੇ ਕਿਸਾਨ ਨੂੰ ਤੁਰੰਤ ਰਾਹਤ ਦੇਣੀ ਬਣਦੀ ਹੈ| ਉਨ੍ਹਾਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਹੋਣ ਨੂੰ ਫਿਰ ਦੁਹਰਾਇਆ| 

Leave a Reply

Your email address will not be published. Required fields are marked *