ਰਾਜਾ ਵੜਿੰਗ ਦੀ ਪਤਨੀ ਦਾ ਕਿਸਾਨਾਂ ਨੇ ਕੀਤਾ ਵਿਰੋਧ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿਚ ਕਿਸਾਨਾਂ ਵਲੋਂ ਸਿਆਸੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਫਿਰ ਚਾਹੇ ਲੀਡਰ ਕਿਸੇ ਵੀ ਪਾਰਟੀ ਨਾਲ ਸੰਬਧਿਤ ਕਿਉਂ ਨਾ ਹੋਵੇ। ਹੁਣ ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਕਿਸਾਨਾਂ ਨੇ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅ੍ਰਮਿਤਾ ਸਿੰਘ (Amrita Singh Waring) ਨੂੰ ਰੋਕ ਕੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਸਵਾਲ ਜਵਾਬ ਕੀਤੇ। ਦੱਸ ਦਈਏ ਕਿ ਅਮ੍ਰਿਤਾ ਸਿੰਘ ਵੜਿੰਗ ਆਪਣੇ ਪਿੰਡ ਕੋਠੇ ਦਸ਼ਮੇਸ਼ ਨਗਰ ਵਿਖੇ ਪਰਿਵਾਰ ‘ਚ ਹੋਈ ਮੌਤ ਤੋਂ ਬਾਅਦ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੀ ਸੀ।
ਪਰ ਕਿਸਾਨਾਂ ਨੇ ਰਾਹ ਵਿਚ ਉਨ੍ਹਾਂ ਨੂੰ ਰੋਕ ਲਿਆ ਅਤੇ ਰੋਕ ਕੇ ਵਿਧਾਇਕ ਦੀ ਪਤਨੀ ਨੂੰ ਸਵਾਲ ਜਵਾਬ ਕੀਤੇ। ਜਿਸ ਤੋਂ ਬਾਅਦ ਅਮ੍ਰਿਤਾ ਸਿੰਘ ਵੀ ਆਪਣੀ ਗੱਡੀ ਚੋਂ ਉਤਰ ਕੇ ਬਾਹਰ ਆਈ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਗਲਬਾਤ ਕੀਤੀ। ਮਾਹੌਲ ਖ਼ਰਾਬ ਨਾ ਹੋਵੇ ਇਸ ਖਦਸ਼ੇ ਤੋਂ ਪੁਲਿਸ ਕਰਮੀਆਂ ਨੇ ਅਮ੍ਰਿਤਾ ਸਿੰਘ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੂੰ ਕਿਸਾਨਾਂ ਦੀ ਭੀੜ ਚੋਂ ਕੱਢਿਆ।
ਇਸ ਘਟਨਾ ਤੋਂ ਬਾਅਦ ਕਾੰਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫੇਸਬੁੱਕ ਲਾਈਵ ਹੋਕੇ ਕਿਸਾਨਾ ਨੂੰ ਕਿਹਾ ਕਿ ਜੋ ਸਾਵਾਲ ਪੁਛਣੇ ਹੈ ਮੈਨੂੰ ਪੁੱਛੋ। ਮੇਰੀ ਪਤਨੀ ਨੂੰ ਰੋਕ ਕੇ ਸਵਾਲ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ। ਰਾਜਾ ਵੜਿੰਗ ਨੇ ਕਿਹਾ ਕਿ ਇਹ ਜੋ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ। ਨਾਲ ਹੀ ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਕਿਸਾਨ ਨੇਤਾਵਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਇਹ ਕਿਸਾਨ ਹਨ ਤਾਂ ਇਨ੍ਹਾਂ ਨੂੰ ਸਮਝਾਇਆ ਜਾਵੇ ਕਿ ਔਰਤ ਦਾ ਸਨਮਾਨ ਕਰਨ ਚਾਹਿਦਾ ਹੈ। ਅਤੇ ਜੇਕਰ ਇਹ ਸ਼ਰਾਰਤੀ ਤੱਤ ਹਨ ਤਾਂ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏ।
ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਇਹ ਜੋ ਵੀ ਲੋਕ ਹਨ ਜੋ ਵੀ ਕਰ ਰਹੇ ਹਨ ਕੋਈ ਬਹਾਦਰੀ ਵਾਲਾ ਕੰਮ ਨਹੀਂ ਕਰ ਰਹੇ। ਔਰਤ ਚਾਹੇ ਕੋਈ ਵੀ ਹੈ ਪੰਜਾਬੀ ਹਰ ਔਰਤ ਦਾ ਸਨਮਾਨ ਕਰਦੇ ਹੈ ਅਤੇ ਇਹ ਜੋ ਵੀ ਹੋਇਆ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸੀ।
ਦੱਸ ਦਈਏ ਕਿ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਕਿਸਾਨਾ ਨਾਲ ਖੜੇ ਰਹੇ ਹਨ। ਵਿਧਾਇਕ ਪਿਛਲੇ ਸਾਲ ਕਿਸਾਨ ਅੰਦੋਲਨ ਦੀ ਸ਼ੁਰੁਆਤ ਵਿਚ ਕਿਸਾਨਾਂ ਦੇ ਜੱਥੇ ਲੈ ਕੇ ਵੀ ਦਿੱਲੀ ਬਾਰਡਰਾਂ ‘ਤੇ ਪਹੁੰਚੇ ਸੀ। ਪਰ ਇਸ ਘਟਨਾ ਤੋਂ ਬਾਅਦ ਹਲਕੇ ਵਿਚ ਕਾਫੀ ਚਰਚਾ ਛਿੱੜੀ ਹੋਈ ਹੈ। ਕਿਸਾਨਾਂ ਵਲੋਂ ਵਿਧਾਇਕ ਦੀ ਪਤਨੀ ਨਾਲ ਹੋਏ ਇਸ ਵਤੀਰੇ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸਿਆਸੀ ਲੀਡਰਾਂ ਦਾ ਵਿਰੋਧ ਕਰਦੇ ਰਹਾਂਗੇ।