ਪੈਰਿਸ: ਸਾਈਕਲ ਸਵਾਰ ਕੁਚਲਣ ਦੇ ਦੋਸ਼ੀ ਨੂੰ 7 ਸਾਲ ਦੀ ਕੈਦ

ਫਰਾਂਸ (ਸੁਖਵੀਰ ਸਿੰਘ ਸੰਧੂ): ਇੱਥੇ ਦੀ ਅਦਾਲਤ ਵਿੱਚ ਅੱਜ ਇੱਕੀ ਸਾਲ ਦੇ ਡਰਾਈਵਰ ਨੂੰ ਪੇਸ਼ ਕੀਤਾ ਗਿਆ ਜਿਸ ਉਪਰ ਦੋਸ਼ ਸੀ ਕਿ ਉਸ ਨੇ ਇੱਕ 59 ਸਾਲ ਦੇ ਸਾਈਕਲ ਸਵਾਰ ਆਦਮੀ ਨੂੰ ਗੱਡੀ ਥੱਲੇ ਕੁੱਚਲ ਕੇ ਮਾਰ ਦਿੱਤਾ ਸੀ। ਘਟਨਾ ਤੋਂ ਬਾਅਦ ਉਹ ਗੱਡੀ ਲੈਕੇ ਚਲਾ ਗਿਆ ਸੀ। ਉਸ ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਟੈਸਟ ਦੌਰਾਨ ਉਸ ਦੇ ਖੂਨ ਵਿੱਚ ਚਰਸ ਦੀ ਮਾਤਰਾ ਵੀ ਪਾਈ ਗਈ ਸੀ। ਮਾਨਯੋਗ ਅਦਾਲਤ ਨੇ ਉਸ ਨੂੰ ਹੱਤਿਆ ਕਰਨ ਦੇ ਦੋਸ਼ ਤਹਿਤ ਸੱਤ ਸਾਲ ਦੀ ਸਜਾ ਸੁਣਾਈ ਹੈ। ਯਾਦ ਰਹੇ ਕਿ ਇਹ ਦਰਦਨਾਕ ਘਟਨਾ ਪੈਰਿਸ ਵਿੱਚ ਅਗਸਤ ਦੋ ਹਜ਼ਾਰ ਵੀਹ ਵਿੱਚ ਵਾਪਰੀ ਸੀ।