ਬਹੁਮਤ ਨਾ ਮਿਲਣ ਦੇ ਬਾਵਜੂਦ ਕੈਨੇਡਾ ’ਚ ਟਰੂਡੋ ਮੁੜ ਬਣਾਉਣਗੇ ਸਰਕਾਰ, ਜਗਮੀਤ ਸਿੰਘ ਬਣਨਗੇ ‘ਕਿੰਗ ਮੇਕਰ’

ਟੋਰਾਂਟੋ: ਕੈਨੇਡਾ ’ਚ ਜਸਟਿਨ ਟਰੂਡੋ ਦੀ ਦੁਬਾਰਾ ਸਰਕਾਰ ਬਣੇਗੀ ਪਰ ਇਹ ਘੱਟਗਿਣਤੀ ਹੋਵੇਗੀ,ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ। ਸੰਸਦੀ ਚੋਣਾਂ ’ਚ ਲਿਬਰਲ ਪਾਰਟੀ ਨੂੰ ਕੁੱਲ 338 ਵਿਚੋਂ 156 ਸੀਟਾਂ ਮਿਲੀਆਂ ਹਨ| ਚੋਣਾਂ ਦਾ ਨਤੀਜਾ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਹੈ| ਸਾਲ 2019 ਵਿਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਮਿਲੀਆਂ ਸਨ| ਹਾਊਸ ਆਫ਼ ਕਾਮਨਜ਼ ਵਿਚ ਬਹੁਮਤ ਲਈ 170 ਸੀਟਾਂ ਦੀ ਲੋੜ ਹੈ। ਟਰੁਡੋ ਬਹੁਮਤ ਤੋਂ 14 ਸੀਟਾਂ ਪਛੜ ਗਏ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਮੁੜ ਕਿੰਗ ਮੇਕਰ ਬਣੇਗੀ। ਇਸ ਪਾਰਟੀ ਨੇ ਇਸ ਵਾਰ ਆਪਣੀਆਂ ਸੀਟਾਂ 24 ਤੋਂ ਵਧਾ ਕੇ 27 ਕਰ ਲਈਆਂ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 122 ਸੀਟਾਂ ਮਿਲੀਆਂ ਤੇ ਪਿਛਲੀ ਵਾਰ ਨਾਲੋਂ ਉਸ ਨੂੰ ਇਕ ਸੀਟ ਦਾ ਫਾਇਦਾ ਹੋਇਆ ਹੈ।

Leave a Reply

Your email address will not be published. Required fields are marked *