ਸਕਾਟਲੈਂਡ ਦੀ ਸਭ ਤੋਂ ਬਜ਼ੁਰਗ 109 ਸਾਲਾ ਔਰਤ ਦਾ ਦੇਹਾਂਤ

ਗਲਾਸਗੋ : ਸਕਾਟਲੈਂਡ ਦੀ ਸਭ ਤੋਂ ਬਜ਼ੁਰਗ ਔਰਤ ਨੇ ਇੱਕ ਸਦੀ ਤੋਂ ਉੱਪਰ ਆਪਣੀ ਜ਼ਿੰਦਗੀ ਬਿਤਾਉਣ ਦੇ ਬਾਅਦ 109 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਹੈ। ਇਸ ਬਜ਼ੁਰਗ ਔਰਤ ਦਾ ਨਾਮ ਲੁਈਸਾ ਵਿਲਸਨ ਹੈ, ਜਿਸਨੇ ਦੋ ਵਿਸ਼ਵ ਯੁੱਧ ਅਤੇ ਮਹਾਮਾਰੀ ਦੇ ਦੌਰਾਨ ਜੀਉਣ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਪ੍ਰਾਣ ਤਿਆਗੇ। 

ਆਪਣੀ ਮੌਤ ਤੋਂ ਪਹਿਲਾਂ ਉਸਨੇ ਆਪਣਾ 109ਵਾਂ ਜਨਮ ਦਿਨ ਮਨਾਇਆ ਸੀ ਅਤੇ ਰਾਣੀ ਤੋਂ ਇੱਕ ਕਾਰਡ ਵੀ ਪ੍ਰਾਪਤ ਕੀਤਾ ਸੀ। ਉਹ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਬੱਚੀ ਸੀ ਅਤੇ ਉਸਦੇ ਪਿਤਾ ਦਾ ਛੋਟੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ ਸੀ, ਇਸ ਲਈ ਉਸਨੇ ਆਪਣੀ ਭੈਣ -ਭਰਾਵਾਂ ਦੀ ਦੇਖਭਾਲ ਵਿੱਚ ਆਪਣੀ ਮਾਂ ਦੀ ਸਹਾਇਤਾ ਕੀਤੀ। ਵੱਡੀ ਹੋਣ ‘ਤੇ ਲੁਈਸਾ ਨੇ ਪੈਜ਼ਲੀ ਦੀ ਇੱਕ ਟੈਕਸਟਾਈਲ ਫੈਕਟਰੀ ਵਿੱਚ ਕਲਰਕ ਸਹਾਇਕ ਵਜੋਂ ਕੰਮ ਕੀਤਾ। 1940 ਵਿੱਚ ਰੌਬਰਟ ਵਿਲਸਨ ਨਾਲ ਲੁਈਸਾ ਦਾ ਵਿਆਹ ਹੋਇਆ। ਫਿਰ ਇਹ ਦੋਵੇਂ ਆਇਰ ਚਲੇ ਗਏ ਜਿੱਥੇ ਉਨ੍ਹਾਂ ਦੀਆਂ ਦੋ ਧੀਆਂ, ਮੂਰੀਅਲ ਅਤੇ ਏਲੇਨੋਰ ਨੇ ਜਨਮ ਲਿਆ ਜੋ ਉਸਦੀ ਮੌਤ ਸਮੇਂ ਉਸਦੇ ਨਾਲ ਸਨ। ਜਦਕਿ ਲੁਈਸਾ ਦੇ ਪਤੀ ਵਿਲਸਨ ਦੀ 1989 ਵਿੱਚ ਮੌਤ ਹੋ ਗਈ ਸੀ।

Leave a Reply

Your email address will not be published. Required fields are marked *