ਤਰਨਤਾਰਨ ਬੰਬ ਕਾਂਡ ਦੇ ਮੁਲਜ਼ਮ ਮਲਕੀਤ ਸਿੰਘ ਦੀ ਜੇਲ੍ਹ ’ਚ ਮੌਤ

ਅੰਮ੍ਰਿਤਸਰ: ਤਰਨਤਾਰਨ ਜ਼ਿਲ੍ਹੇ ’ਚ ਪਿੰਡ ਪੰਡੋਰੀ ਕਲਾਂ ਵਿਖੇ ਹੋਏ ਬੰਬ ਬਲਾਸਟ ਦੇ ਮੁੱਖ ਮੁਲਜ਼ਮ ਮਲਕੀਤ ਸਿੰਘ ਦੀ ਅੱਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਸ਼ੱਕੀ ਹਾਲਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਖ ਮੁਲਜ਼ਮ ਮਲਕੀਤ ਸਿੰਘ ਮਜੀਠਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ 2019 ’ਚ ਤਰਨਤਾਰਨ ਦੇ ਪਿੰਡ ਪੰਡੋਰੀ ਕਲਾਂ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਐੱਨ.ਆਈ.ਏ ਵਲੋਂ ਜਾਂਚ ਕੀਤੀ ਗਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਇਲਾਜ ਚਲ ਰਿਹਾ ਸੀ। ਇਲਾਜ ਦੌਰਾਨ ਮਲਕੀਤ ਦੀ ਅੱਜ ਹਸਪਤਾਲ ਵਿਖੇ ਮੌਤ ਹੋ ਗਈ। ਪੋਸਟਮਾਰਟਮ ਕਰਨ ਮਗਰੋਂ ਪੁਲਸ ਨੇ ਮਲਕੀਤ ਦੀ ਲਾਸ਼ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜਿਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਇਕ ਵੀਡੀਓ ਿਬਆਨ ਰਾਹੀਂ ਇਸ ਮੌਤ ਉੱਤੇ ਸਵਾਲ ਖੜ੍ਹੇ ਕੀਤੇ ਹਨ। ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇੱਕ ਪੋਸਟ ਰਾਹੀਂ ਿਕਹਾ ਹੈ ਕਿ ਜੇਲ੍ਹ ਵਿੱਚ ਮਲਕੀਤ ਸਿੰਘ ਉਰਫ਼ ਭਾਈ ਸ਼ੇਰ ਦਾ ਇਲਾਜ਼ ਨਹੀਂ ਹੋਣ ਦਿੱਤਾ ਗਿਆ।

Leave a Reply

Your email address will not be published. Required fields are marked *