ਵੱਡਾ ਕਾਫ਼ਲਾ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਲਖੀਮਪੁਰ ਰਵਾਨਾ ਹੋਵੇਗਾ

ਚੰਡੀਗੜ੍ਹ : ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਵਲੋਂ ਵੀਰਵਾਰ ਨੂੰ ਵੱਡਾ ਮਾਰਚ ਕੱਢਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕੱਢਿਆ ਜਾਣ ਵਾਲਾ ਇਹ ਮਾਰਚ ਵੀਰਵਾਰ ਦੁਪਹਿਰ 12 ਵਜੇ ਮੋਹਾਲੀ ਤੋਂ ਸ਼ੁਰੂ ਹੋ ਕੇ ਲਖੀਮਪੁਰ ਖੀਰੀ ਤੱਕ ਜਾਵੇਗਾ। ਇਸ ਮਾਰਚ ਵਿਚ ਕਾਂਗਰਸ ਦੇ ਵੱਡੇ ਲੀਡਰਾਂ ਦੀ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ। 650 ਕਿਲੋਮੀਟਰ ਲੰਮੇ ਇਸ ਕਾਫ਼ਲੇ ਵਿੱਚ 10 ਹਜ਼ਾਰ ਗੱਡੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਂਝ ਯੂ.ਪੀ. ਪ੍ਰਸ਼ਾਸਨ ਨੇ ਲਖੀਮਪੁਰ ਖੀਰੀ ਲਈ ਮਹਿਜ਼ ਪੰਜ ਵਿਅਕਤੀਆਂ ਦੇ ਵਫ਼ਦ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ ਅਜਿਹੇ ਵਿਚ ਜੇਕਰ ਸਿੱਧੂ ਵੱਡੇ ਕਾਫਲੇ ਨਾਲ ਲਖੀਮਪੁਰ ਪਹੁੰਚਦੇ ਹਨ ਤਾਂ ਸੁਭਾਵਕ ਹੈ ਕਿ ਉਨ੍ਹਾਂ ਦਾ ਰਾਹ ਪ੍ਰਸ਼ਾਸਨ ਵਲੋਂ ਜ਼ਰੂਰ ਡੱਕਿਆ ਜਾਵੇਗਾ।

Leave a Reply

Your email address will not be published. Required fields are marked *