ਯਮਨ ‘ਚ ਕਾਰ ਬੰਬ ਧਮਾਕਾ, 4 ਲੋਕਾਂ ਦੀ ਮੌਤ

ਸਨਾ-ਯਮਨ ਦੇ ਅਦਨ ਸ਼ਹਿਰ ‘ਚ ਐਤਵਾਰ ਨੂੰ ਕਾਰ ਬੰਬ ਹਮਲਿਆਂ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਦੋ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਿਨ੍ਹਾਂ ਦੀ ਜਾਨ ਬਚ ਗਈ। ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਤਵਾਹੀ ਜ਼ਿਲ੍ਹੇ ‘ਚ ਖੇਤੀਬਾੜੀ ਮੰਤਰੀ ਸਲੇਮ ਅਲ ਸੋਕੋਤਰਾਈ ਅਤੇ ਅਦਨ ਦੇ ਗਵਰਨਰ ਅਹਿਮਦ ਲਮਲਾਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਧਮਾਕੇ ‘ਚ ਲਮਲਾਸ ਦੇ ਸਾਥੀਆਂ ਸਮੇਤ ਘਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਉਥੇ ਲੰਘ ਰਹੇ ਘਟੋ-ਘੱਟ ਪੰਜ ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਮਈਨ ਅਬਦੁੱਲ ਸਈ ਨੇ ਧਮਾਕੇ ਨੂੰ ‘ਅੱਤਵਾਦੀ ਹਮਲਾ’ ਦੱਸਦੇ ਹੋਏ ਜਾਂਚ ਦਾ ਹੁਕਮ ਦਿੱਤਾ ਹੈ। ਕਿਸ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।