ਬਠਿੰਡਾ ’ਚ ਦੋ ਬੋਡੋ ਖਾੜਕੂ ਗ੍ਰਿਫ਼ਤਾਰ

ਬਠਿੰਡਾ: ਬਠਿੰਡਾ ਪੁਲੀਸ ਨੇ ਬੋਡੋ ਲਿਬਰੇਸ਼ਨ ਟਾਈਗਰਜ਼ ਫ਼ੋਰਸ ਨਾਲ ਸਬੰਧਤ ਅਤਿਵਾਦੀ ਨੂੰ 2 ਨਾਜਾਇਜ਼ ਦੇਸ ਪਿਸਤੌਲਾਂ ਸਮੇਤ ਗਿ੍ਫ਼ਤਾਰ ਕੀਤਾ ਹੈ। ਉਸ ਦੇ ਦੂਜੇ ਸਾਥੀ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਗ੍ਰਿਫ਼ਤਾਰੀ ਸੀਆਈਏ-1 ਬਠਿੰਡਾ ਵੱਲੋਂ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਸੰਜੇ ਬਾਰੋ ਵਾਸੀ ਸਿਲਾਕੁਟੀ, ਜ਼ਿਲ੍ਹਾ ਬਕਸਾ (ਆਸਾਮ) ਵਜੋਂ ਦੱਸੀ ਜਾਂਦੀ ਹੈ। ਇਸ ਸਬੰਧ ’ਚ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਸੰਜੇ ਬਾਰੋ ਅਤੇ ਉਸ ਦੇ ਕਥਿਤ ਸਾਥੀ ਅਮਰੀਕ ਸਿੰਘ ਵਾਸੀ ਚੋਟੀਆਂ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਬਾਰੇ ਵੀ ਸੂਚਨਾ ਹੈ। ਸੰਜੇ ਬਾਰੋ ਅਤੇ ਅਮਰੀਕ ਸਿੰਘ ਦੋਨੋਂ ਬਠਿੰਡਾ ਖੇਤਰ ਵਿੱਚ ਪਲੰਬਰ ਸਨ। ਅਮਰੀਕ ਸਿੰਘ ਉਸ ਨੂੰ ਬਠਿੰਡੇ ਲੈ ਆਇਆ। ਸੰਜੇ ਬਾਰੋ ਨੇ ਦੋ ਦੇਸੀ ਕੱਟੇ ਬਣਾਏ ਅਤੇ 12 ਬੋਰ ਦੀ ਬੰਦੂਕ ਬਣਾਉਣ ਦੀ ਤਿਆਰੀ ’ਚ ਸੀ। ਡੀਐੱਸਪੀ ਨੇ ਫੜ੍ਹੇ ਗਏ ਵਿਅਕਤੀ ਦੇ ਮੋਬਾਈਲ ਫ਼ੋਨ ਦੇ ਡੇਟਾ ਰਿਕਾਰਡ ’ਚ ਆਸਾਮ ਦੇ ਅਤਿਵਾਦੀ ਗਰੋਹ ਦੀਆਂ ਤਸਵੀਰਾਂ ਮਿਲਣ ਦਾ ਵੀ ਖੁਲਾਸਾ ਕੀਤਾ ਹੈ।

Leave a Reply

Your email address will not be published. Required fields are marked *