ਲਖਬੀਰ ਦਾ ਉਸਦੇ ਪਿੰਡ ਵਿੱਚ ਅੰਤਿਮ ਸੰਸਕਾਰ

ਤਰਨਤਾਰਨ : ਬੇਅਦਬੀ ਦੇ ਦੋਸ਼ੀ ਲਖਬੀਰ ਦਾ ਉਸਦੇ ਪਿੰਡ ਵਿੱਚ ਸ਼ਾਮ 6.40 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋ ਪਹਿਲਾਂ ਦਮਦਮੀ ਟਕਸਾਲ ਦੇ ਇੱਕ ਧੜੇ ਤੇ ਪਿੰਡ ਦੇ ਕੁੱਝ ਲੋਕਾਂ ਨੇ ਪਿੰਡ ਵਿੱਚ ਉਸਦਾ ਸੰਸਕਾਰ ਕਰਵਾਏ ਜਾਣ ਦਾ ਿਵਰੋਧ ਕੀਤਾ ਸੀ ਪਰ ਸਤਿਕਾਰ ਕਮੇਟੀ ਵੱਲੋਂ ਸਮਝਾਏ ਜਾਣ ਤੋਂ ਬਾਅਦ ਲੋਕ ਮੰਨ ਗਏ। ਲਖਬੀਰ ਦੀ ਮ੍ਰਿਤਕ ਦੇਹ ਪੁਲਿਸ ਨੇ ਐੰਬੂਲੈਂਸ ’ਚੋਂ ਕੱਢ ਕੇ ਸਿੱਧੀ ਚਿਤਾ ’ਤੇ ਰੱਖ ਦਿੱਤੀ। ਪਰਿਵਾਰ ਦਾ ਕੋਈ ਵੀ ਮੈਂਬਰ ਲਖਬੀਰ ਦਾ ਆਖ਼ਰੀ ਵਾਰ ਮੂੰਹ ਤੱਕ ਨਹੀਂ ਦੇਖ ਸਕਿਆ। ਪਿੰਡ ਦੇ ਲੋਕ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਏ। ਇਸ ਮੌਕੇ ਕੋਈ ਧਾਰਮਿਕ ਰਸਮ ਨਹੀਂ ਹੋਈ।