ਤਿੰਨ ਹੋਰ ਨਿਹੰਗ ਛੇ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜੇ

ਸੋਨੀਪਤ: ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਕਰਨ ਵਾਲੇ ਨਿਹੰਗ ਨਰਾਇਣ ਸਿੰਘ ਨੂੰ ਸਿੰਘੂ ਬਾਰਡਰ ’ਤੇ ਆਤਮ ਸਮਰਪਨ ਕਰਨ ਵਾਲੇ ਦੋ ਹੋਰ ਨਿਹੰਗਾਂ ਭਗਵੰਤ ਸਿੰਘ ਤੇ ਗੋਬਿੰਦਪ੍ਰੀਤ ਸਮੇਤ ਡਿਪਟੀ ਮੈਜਿਸਟਰੇਟ ਕਿਮੀ ਸਿੰਗਲਾ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਨਿਹੰਗ ਸਰਬਜੀਤ ਪਹਿਲਾਂ ਹੀ 7 ਦਿਨਾਂ ਰਿਮਾਂਡ ’ਤੇ ਹੈ। ਕੱਲ੍ਹ ਮੀਡੀਆ ਦੀ ਧੱਕਾ-ਮੁੱਕੀ ’ਚ ਉਸਦੀ ਦਸਤਾਰ ਉੱਤਰ ਗਈ ਸੀ ਪਰ ਅੱਜ ਸਿੱਖਾਂ ਦੇ ਇੱਕਠੇ ਹੋਣ ਕਾਰਨ ਮੀਡੀਆ ਕਰਮੀ ਨਿਹੰਗਾਂ ਦੇ ਨੇੜੇ ਆਉਣ ਤੋਂ ਬਚਦੇ ਦਿਖਾਈ ਦਿੱਤੇ।