ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਹਾਰ ਪਿੱਛੋਂ ਯੂਪੀ-ਬਿਹਾਰ ਦੇ ਵਿਦਿਅਰਥੀਆਂ ਵੱਲੋਂ ਕਸ਼ਮੀਰੀ ਵਿਦਅਰਥੀਆਂ ’ਤੇ ਹਮਲਾ

ਸੰਗਰੂਰ: ਟੀ-20 ਵਿਸ਼ਵ ਕੱਪ ਮੈਚ ‘ਚ ਪਾਕਿਸਤਾਨ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਸੰਗਰੂਰ ਜ਼ਿਲ੍ਹੇ ‘ਚ ਸਥਿਤ ਇਕ ਇੰਜੀਨੀਅਰਿੰਗ ਇੰਸਟੀਚਿਊਟ ‘ਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿਦਿਆਰਥੀਆਂ ਨੇ ਕਥਿੱਤ ਤੌਰ ’ਤੇ ਕਸ਼ਮੀਰੀ ਵਿਦਿਆਰਥੀਆਂ ਉੱਤੇ ਹਮਲਾ ਕਰ ਦਿੱਤਾ। ਵਿਦਿਆਰਥੀ ਸੰਗਰੂਰ ਸਥਿਤ ਇੰਜੀਨੀਅਰਿੰਗ ਇੰਸਟੀਚਿਊਟ ‘ਚ ਆਪੋ-ਆਪਣੇ ਕਮਰਿਆਂ ‘ਚ ਮੈਚ ਦੇਖ ਰਹੇ ਸਨ। ਮੈਚ ’ਚ ਭਾਰਤ ਦੀ ਹਾਰ ਤੋਂ ਬਾਅਦ ਗੁੱਸੇ ਹੋਏ ਯੂਪੀ-ਬਿਹਾਰ ਦੇ ਵਿਦਿਆਰਥੀਆਂ ਨੇ ਕਸ਼ਮੀਰੀ ਵਿਦਅਰਥੀਆਂ ’ਤੇ ਹਮਲਾ ਕਰ ਦਿੱਤਾ। ਖ਼ਬਰਾਂ ਮੁਤਾਬਕ ਪੰਜਾਬੀ ਵਿਦਆਰਥੀਆਂ ਨੇ ਕਸ਼ਮੀਰੀ ਵਿਦਿਅਰਥੀਆਂ ਦਾ ਬਚਾਅ ਕੀਤਾ। ਇੱਕ ਵਾਇਰਲ ਵੀਡੀਓ ’ਚ ਇਕ ਕਸ਼ਮੀਰੀ ਵਿਦਿਆਰਥੀ ਦੋਸ਼ ਲਾਉਂਦਾ ਦਿਖ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਕੁੱਝ ਵਿਦਿਆਰਥੀ ਉਸ ਦੇ ਕਮਰੇ ‘ਚ ਦਾਖ਼ਲ ਹੋਏ। ਵੀਡੀਓ ‘ਚ ਵਿਦਿਆਰਥੀ ਕਹਿ ਰਿਹਾ ਹੈ ਕਿ ਅਸੀਂ ਮੈਚ ਦੇਖ ਰਹੇ ਸੀ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਵਿਦਿਆਰਥੀ ਸਾਡੇ ਕਮਰੇ ‘ਚ ਜ਼ਬਰਦਸਤੀ ਵੜ ਗਏ। ਵਿਦਿਆਰਥੀ ਨੇ ਵੀਡੀਓ ‘ਚ ਇਹ ਵੀ ਦਿਖਾਇਆ ਕਿ ਉਸ ਦੇ ਕਮਰੇ ਨੂੰ ਕੀ ਨੁਕਸਾਨ ਹੋਇਆ ਹੈ।
ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *