ਕਰੋਨਾ: ਜਲੰਧਰ ’ਚ ਔਰਤ ਦੀ ਮੌਤ, ਪੰਜਾਬ ’ਚ ਗਿਣਤੀ 20 ਹੋਈ
ਜਲੰਧਰ : ਇਥੋਂ ਦੀ ਬਸਤੀ ਦਾਨਿਸ਼ਮੰਦ ਦੀ ਔਰਤ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ।
ਜਲੰਧਰ ਵਿਚ ਕਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 86 ਹੋਈ। ਹੁਣ ਤੱਕ ਜ਼ਿਲ੍ਹੇ ਵਿੱਚ ਚਾਰ ਮੌਤਾਂ ਹੋ ਚੁੱਕੀਆਂ ਹਨ। ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਦੱਸਿਆ ਕਿ ਔਰਤ ਦੀ ਉਮਰ 50 ਸਾਲ ਸੀ। ਉਹ ਸਿਵਲ ਹਸਪਤਾਲ ਵਿੱਚ 27 ਅਪਰੈਲ ਨੂੰ ਦਾਖਲ ਹੋਈ ਸੀ ਤੇ 28 ਅਪਰੈਲ ਨੂੰ ਉਸ ਦੀ ਮੌਤ ਹੋ ਗਈ। ਔਰਤ ਦੀ ਕਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਅੱਜ ਆਈ ਹੈ।