20 ਸਾਲ ਬਾਅਦ ਮਿਲਿਆ ਖੂਨ ਪੀਣ ਵਾਲਾ ਰਹੱਸਮਈ ਜੀਵ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੀ ਮਾਰਗ੍ਰੇਟ ਨਦੀ ਵਿਚ ਟੂਰ ਗਾਈਡ ਦਾ ਕੰਮ ਕਰਨ ਵਾਲੇ ਸੀਨ ਬਲਾਕਸਿਡਜੇ ਦੀ 20 ਸਾਲ ਦੀ ਤਲਾਸ਼ ਪੂਰੀ ਹੋ ਗਈ ਹੈ। ਸੀਨ ਦੇ ਹੱਥ ‘ਜ਼ਿੰਦਾ ਡਾਇਨਾਸੋਰ’ ਲੱਗਿਆ ਹੈ ਜੋ ਖੂਨ ਪੀਂਦਾ ਹੈ। ਇਸ ਦੇ ਦੰਦ ਇੰਨੇ ਖਤਰਨਾਕ ਹਨ ਕਿ ਇਨਸਾਨ ਪਹਿਲੀ ਹੀ ਨਜ਼ਰ ਵਿਚ ਦਹਿਸ਼ਤ ਵਿਚ ਆ ਜਾਵੇ। ਸੀਨ ਇੰਨੇ ਸਾਲਾਂ ਤੋਂ ਮਾਰਗ੍ਰੇਟ ਨਦੀ ਨੂੰ ਲੋਕਾਂ ਨੂੰ ਦਿਖਾਉਂਦੇ ਰਹੇ ਹਨ ਅਤੇ ਇਸ ਰਹੱਸਮਈ ਜੀਵ ਦੀ ਤਲਾਸ਼ ਕਰ ਰਹੇ ਸਨ।ਜ਼ਿੰਦਾ ਡਾਇਨਾਸੋਰ ਕਿਹਾ ਜਾਣ ਵਾਲਾ ਇਹ ‘ਈਲ’ ਜਿਹਾ ਜੀਵ ਪਹਿਲੀ ਵਾਰ ਉਹਨਾਂ ਨੂੰ ਨਜ਼ਰ ਆਇਆ ਹੈ।

PunjabKesari

ਸੀਨ ਨੇ ਕਈ ਸਥਾਨਕ ਲੋਕਾਂ ਤੋਂ ਇਸ ਜੀਵ ਦੇ ਬਾਰੇ ਸੁਣਿਆ ਸੀ ਜੋ ਇੱਥੋਂ ਦੇ ਇਕ ਝਰਨੇ ਨੇੜੇ ਪਾਇਆ ਜਾਂਦਾ ਹੈ।ਇਸ ਮਗਰੋਂ ਉਹਨਾਂ ਨੇ ਈਲ ਦੀ ਤਲਾਸ਼ ਕਰਨ ਦੀ ਸੋਚੀ। ਸੀਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਕਿਸੇ ਨੇ ਵੀ ਇਸ ਜੀਵ ਨੂੰ ਨਹੀਂ ਦੇਖਿਆ ਸੀ।

PunjabKesari

ਲੈਮਪ੍ਰੇਅਸ ਇਕ ਤਰ੍ਹਾਂ ਦੀ ਮੱਛੀ ਹੈ ਜਿਸ ਦੇ ਜਬਾੜੇ ਨਹੀਂ ਹੁੰਦੇ ਹਨ ਅਤੇ ਦੇਖਣ ਵਿਚ ਈਲ ਜਿਹੀ ਹੁੰਦੀ ਹੈ। ਇਹ ਜੀਵ ਕਰੋੜਾਂ ਸਾਲ ਪਹਿਲਾਂ ਵਿਕਸਿਤ ਹੋਇਆ ਅਤੇ ਹੋਰ ਜੀਵਾਂ ਦਾ ਖੂਨ ਪੀਣ ਲਈ ਬਦਨਾਮ ਹੈ।ਇਸੇ ਕਾਰਨ ਇਸ ਰਹੱਸਮਈ ਜੀਵ ਨੂੰ ਵੈਂਪਾਇਰ ਫਿਸ਼ ਕਿਹਾ ਜਾਂਦਾ ਹੈ।

PunjabKesari

20 ਸਾਲ ਬਾਅਦ ਮਿਲੇ 6 ਈਲ
ਸੀਨ ਨੇ ਮਿਰਰ ਨਾਲ ਗੱਲਬਾਤ ਵਿਚ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਯੇਤੀ ਜਾਂ ਲੋਚ ਨੇਸ ਰਾਖਸ਼ ਨੂੰ ਲੱਭਣ ਵਾਂਗ ਹੈ। ਕਰੀਬ 20 ਸਾਲ ਤੱਕ ਤਲਾਸ਼ ਕਰਨ ਦੇ ਬਾਅਦ ਸੀਨ ਨੂੰ ਇਕ ਵਾਰ ਵਿਚ 6 ਈਲ ਮਿਲੇ। ਉਹਨਾਂ ਨੇ ਕਿਹਾ,”ਇਹ ਕਿਸੇ ਸੁਪਨੇ ਦੇ ਸੱਚ ਹੋਣ ਜਿਹਾ ਸੀ।” ਮੈਂ ਬਜ਼ੁਰਗਾਂ ਤੋਂ ਕਈ ਵਾਰ ਇਹ ਸੁਣਿਆ ਸੀ ਕਿ ਕਿਸ ਤਰ੍ਹਾਂ ਖੂਨ ਪੀਣ ਵਾਲਾ ਜੀਵ ਵੱਡੀ ਗਿਣਤੀ ਵਿਚ ਸਥਾਨਕ ਝਰਨਿਆਂ ਨੇੜੇ ਆ ਜਾਂਦਾ ਸੀ। ਸੀਨ ਨੇ ਦੱਸਿਆ ਕਿ ਇਹ ਜੀਵ ਪਿਛਲੇ ਇਕ ਦਹਾਕੇ ਤੋਂ ਇੱਥੇ ਨਹੀਂ ਦੇਖਿਆ ਗਿਆ ਸੀ। ਉਹ 20 ਸਾਲ ਤੋਂ ਰੋਜ਼ਾਨਾ ਇਸ ਆਸ ਨਾਲ ਜਾਂਦਾ ਸੀ ਕਿ ਅੱਜ ਈਲ ਦਿਸਣਗੇ। ਹੁਣ ਜਾ ਕੇ ਇਹ ਤਲਾਸ਼ ਪੂਰੀ ਹੋਈ ਹੈ। ਸੀਨ ਮੁਤਾਬਕ ਉਹ ਇਸ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ। ਇਹ ਦੇਖਣ ਵਿਚ ਲੰਬੇ ਨੀਲੇ ਟਿਊਬ ਵਾਂਗ ਸਨ।

PunjabKesari

Leave a Reply

Your email address will not be published. Required fields are marked *