ਨਵਜੋਤ ਸਿੱਧੂ ਨੇ ਮੁੜ ਬੋਲਿਆ ਆਪਣੀ ਹੀ ਸਰਕਾਰ ’ਤੇ ਹਮਲਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਚਰਜੀਤ ਚੰਨੀ ਨੇ 3 ਰੁਪਏ ਬਿਜਲੀ ਸਸਤੀ ਕਰਨ ਨੂੰ ਦੀਵਾਲੀ ਦਾ ਗਿਫ਼ਟ ਦੱਸ ਰਹੇ ਹਨ ਪਰ ਸਿੱਧੂ ਨੇ ਇਸ ਨੂੰ ਝੂਠ ਅਤੇ ਫਰੇਬ ਕਿਹਾ ਹੈ। ਸਿੱਧੂ ਚੰਡੀਗੜ ਵਿੱਚ ਸੰਯੁਕਤ ਹਿੰਦੂ ਮਹਾਂ ਸਭਾ ਦੇ ਪ੍ਰੋਗਰਾਮ ਵਿੱਚ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 5 ਸਾਲ ਮੌਜ ਕਰ ਕੇ ਅੰਤ ਵਿੱਚ 2 ਮਹੀਨੇ ਲਾਲੀਪੌਪ ਵੰਡੇ ਜਾ ਰਹੇ ਹਨ। ਉਨ੍ਹਾਂ ਪੁੱਛਿਆ ਕਿ ਜੋ ਸਬਸਿਡੀ ਪੈਸਾ ਕਿੱਥੋਂ ਆਏਗਾ? ਸਿਧੂ ਨੇ ਕਿਹਾ ਕਿ ਆਗੂ ਦੱਸਣ ਕਿ ਪੰਜਾਬ ਦੇ ਵਿਕਾਸ ਦਾ ਰੋਡ ਮੈਪ ਕੀ ਹੈ?