ਲੰਡਨ ‘ਚ ਵਾਪਰਿਆ ਵੱਡਾ ਹਾਦਸਾ, ਸੁਰੰਗ ਅੰਦਰ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ

ਲੰਡਨ : ਲੰਡਨ ਦੇ ਸੈਲਿਸਬਰੀ ‘ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਲੰਡਨ ਰੋਡ ਦੇ ਨਜ਼ਦੀਕ ਵਾਪਰਿਆ। ਇੱਥੇ ਸਾਊਥ ਵੈਸਟਰਨ ਰੇਲਵੇ ਅਤੇ ਗ੍ਰੇਡ ਵੈਸਟਰਨ ਸਰਵਿਸ ਦੀ ਟਰੇਨ ਦੀ ਆਪਸ ‘ਚ ਟੱਕਰ ਹੋ ਗਈ। ਇਸ ਘਟਨਾ ਦੌਰਾਨ ਕੁੱਲ 17 ਲੋਕ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਸੁਰੰਗ ‘ਚੋਂ ਨਿਕਲਦੇ ਸਮੇਂ ਕਿਸੇ ਚੀਜ਼ ਨਾਲ ਟਕਰਾਈ। ਸਿਗਨਲ ‘ਚ ਦਿੱਕਤ ਹੋਣ ਕਾਰਨ ਦੂਜੇ ਪਾਸਿਓਂ ਆ ਰਹੀ ਟਰੇਨ ਵੀ ਟਕਰਾ ਗਈ। ਫਿਲਹਾਲ ਇੱਥੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *