ਜਾਖੜ ਨੇ ਮੁੱਖ ਮੰਤਰੀ ਚੰਨੀ ਤੇ ਸਿੱਧੂ ਨੂੰ ਦੱਸਿਆ ‘ਸਿਆਸੀ ਤੀਰਥ ਯਾਤਰੀ’

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੇਦਾਰਨਾਥ ਯਾਤਰਾ ‘ਤੇ ਮਜ਼ਾਕ ਉਡਾਇਆ ਹੈ। ਇਸ਼ਾਰਿਆਂ-ਇਸ਼ਾਰਿਆਂ ਵਿੱਚ ਉਸ ਨੇ ਦੋਵਾਂ ਨੂੰ ‘ਸਿਆਸੀ ਤੀਰਥ ਯਾਤਰੀ’ ਦੱਸਿਆ। ਜਾਖੜ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਹਰ ਇੱਕ ਵੱਖਰੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਖੜ ਨੇ ਇਸ ਦੇ ਨਾਲ ਸੀਐਮ ਚੰਨੀ ਅਤੇ ਸਿੱਧੂ ਦੀ ਹਰੀਸ਼ ਰਾਵਤ ਨਾਲ ਮੁਲਾਕਾਤ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਅਖ਼ੀਰ ਉਸ ਨੇ ਸੁਰਿੰਦਰ ਕੌਰ ਵੱਲੋਂ ਗਾਏ ਪੰਜਾਬੀ ਗੀਤ ਇੱਕ ਗੀਤ ਦੀ ਸਤਰ ‘ਮੈਂ ਤਾਂ ਪੀਰ ਮਨਾਵਨ ਚਲੀ ਆ’ ਦੀ ਪੋਸਟ ਕੀਤੀ, ਇਹ ਸਵਾਲ ਪੁੱਛਿਆ ਕਿ ਕਿਹੜਾ ਪੀਰ ਹੈ? ਸਪੱਸ਼ਟ ਹੈ ਕਿ ਉਥੇ ਸਿੱਧੂ ਨੂੰ ਮਨਾਇਆ ਜਾ ਰਿਹਾ ਹੈ ਜਾਂ ਮੁੱਖ ਮੰਤਰੀ ਚੰਨੀ? ਜਾਖੜ ਨੇ ਇਸ ਬਾਰੇ ਸਵਾਲ ਉਠਾਏ ਹਨ।
ਸੁਨੀਲ ਜਾਖੜ ਲਗਾਤਾਰ ਟਵੀਟ ਰਾਹੀਂ ਪੰਜਾਬ ਕਾਂਗਰਸ ‘ਤੇ ਹਮਲੇ ਕਰ ਰਹੇ ਹਨ। ਭਾਵੇਂ ਉਹ ਕਿਸੇ ਆਗੂ ਦਾ ਨਾਂ ਨਹੀਂ ਲੈਂਦੇ ਪਰ ਇਸ਼ਾਰਿਆਂ ਵਿੱਚ ਸਭ ਕੁਝ ਕਹਿ ਦਿੰਦੇ ਹਨ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਰਾਣਾ ਸੋਢੀ ਨੂੰ ਵੀ ਤਾਅਨਾ ਮਾਰਿਆ ਸੀ ਕਿ ਜਦੋਂ ਬੇੜੀ ਡੁੱਬਦੀ ਹੈ ਤਾਂ ਚੂਹੇ ਪਹਿਲਾਂ ਦੌੜਦੇ ਹਨ।