ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ‘ਚ ਮੌਤ

ਚੰਡੀਗੜ੍ਹ: ਪੰਜਾਬੀ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ ਆਸਟਰੇਲੀਆ ਦੇ ਪਰਥ ‘ਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁਈਨ ਪਾਰਕ ਇਲਾਕੇ ‘ਚ ਇੱਕ ਤੇਜ਼ ਰਫਤਾਰ ਰੇਲ ਗੱਡੀ ਨਾਲ ਉਸ ਦੀ ਕਾਰ ਟਕਰਾ ਗਈ। ਪਰਥ ਨਿਵਾਸੀ ਪੰਜਾਬੀ ਫਿੱਟਨੈਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਦੁਆਰਾ ਕੀਤੀ ਗਈ। ਪਿਛਲੇ ਮਹੀਨੇ ਰਿਲੀਜ਼ ਹੋਏ ਹਰਸਿਮਰਨ ਦੇ ਇੱਕ ਗੀਤ ‘ਚ ਰੀਮਾ ਨੇ ਕੰਮ ਵੀ ਕੀਤਾ ਸੀ। ਬਤੌਰ ਫਿਟਨੈੱਸ ਮਾਡਲ ਰੀਮਾ ਨੇ ਕਈ ਬਿਊਟੀ ਮੁਕਾਬਿਲਆਂ ‘ਚ ਹਿੱਸਾ ਵੀ ਲਿਆ ਸੀ। ਪੁਲਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਉਂਝ ਰੀਮਾ ਦੀ ਮੌਤ ਦੀ ਮੰਦਭਾਗੀ ਖ਼ਬਰ ਸਭ ਤੋਂ ਪਹਿਲਾਂ ਉਸ ਦੀ ਸਹੇਲੀ ਯਾਸਮੀਨ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮੀ ਰੀਮਾ ਦੇ ਪਿਤਾ ਅਤੇ ਭਰਾ ਸਦਮੇ ‘ਚ ਹਨ। ਰੀਮਾ ਇੱਕ ਪੀਜੇਂਟ ਮਾਡਲ ਵੀ ਸੀ ਅਤੇ ਉਸ ਨੇ 2020 ਦੇ ਆਸਟ੍ਰੇਲੀ ਗਲੈਕਸੀ ਪੀਜੇਂਟਸ ‘ਚ ਭਾਗ ਲਿਆ ਸੀ। ਉਸ ਨੇ ਸਾਲ 2020 ‘ਚ ‘ਮਿਸ ਚੈਰਿਟੀ ਆਸਟ੍ਰੇਲੀਆ’ ਦਾ ਖਿਤਾਬ ਜਿੱਤਿਆ ਸੀ।