ਸਕੂਲ ਨੇ ਵਿਦਿਆਰਥੀਆਂ ਨੂੰ ਦਿੱਤਾ ਆਦੇਸ਼- ਮੁੰਡੇ ਵੀ ਸਕਰਟ ਪਾ ਕੇ ਆਉਣ

ਮੈਡ੍ਰਿਡ (ਬਿਊਰੋ): ਸਪੇਨ ਵਿਚ #ClothesHaveNoGender ਮੁਹਿੰਮ ਇਕ ਵਾਰ ਫਿਰ ਚਰਚਾ ਵਿਚ ਹੈ। ਇੱਥੇ ਇਕ ਸਕੂਲ ਨੇ ਮੁੰਡਿਆਂ ਅਤੇ ਕੁੜੀਆਂ ਦੋਹਾਂ ਨੂੰ ‘ਲਿੰਗੀ ਸਮਾਨਤਾ’ ਦਾ ਸੰਦੇਸ਼ ਦੇਣ ਲਈ ਕਲਾਸ ਵਿਚ ਸਕਰਟ ਪਾ ਕੇ ਆਉਣ ਲਈ ਕਿਹਾ ਹੈ। ਅਸਲ ਵਿਚ ਕੁਝ ਸਮਾਂ ਪਹਿਲਾਂ ਇਕ ਵਿਦਿਆਰਥੀ ਦੇ ਸਕਰਟ ਪਾਉਣ ‘ਤੇ ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ ਸੀ।ਇਸ ਮਗਰੋਂ ਇਹ ਮੁਹਿੰਮ ਤੇਜ਼ ਹੋ ਗਈ।
‘ਮਿਰਰ ਯੂਕੇ’ ਦੀ ਇਕ ਰਿਪੋਰਟ ਮੁਤਾਬਕ ਐਡਿਨਬਰਗ ਦੇ ਕੈਸਲਵਿਊ ਪ੍ਰਾਇਮਰੀ ਸਕੂਲ ਨੇ ਮੁੰਡਿਆਂ ਅਤੇ ਕੁੜੀਆਂ ਦੋਹਾਂ ਨੂੰ ਕਲਾਸ ਵਿਚ ਸਕਰਟ ਪਾ ਕੇ ਆਉਣ ਲਈ ਕਿਹਾ ਹੈ। ਇਸ ਮਗਰੋਂ ਸਕੂਲ ਦੇ ਸਾਰੇ ਬੱਚਿਆਂ ਨੇ ‘wear a skirt to school’ ਮੁਹਿੰਮ ਵਿਚ ਹਿੱਸਾ ਲਿਆ। ਇਹ #ClothesHaveNoGender ਮੁਹਿੰਮ ਦਾ ਹੀ ਹਿੱਸਾ ਹੈ। ਇਹ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਕੁਝ ਮਹੀਨੇ ਪਹਿਲਾਂ 15 ਸਾਲਾ ਵਿਦਿਆਰਥੀ ਮਿਕੇਲ ਗੋਮੇਜ਼ ਨੂੰ ਕਲਾਸ ਵਿਚ ਸਕਰਟ ਪਾਉਣ ਦੇ ਬਾਅਦ ਸਕੂਲ ਤੋਂ ਕੱਢ ਦਿੱਤਾ ਗਿਆ ਸੀ। ਮੁਹਿੰਮ ਸਭ ਤੋਂ ਪਹਿਲਾਂ ਸਪੈਨਿਸ਼ ਸ਼ਹਿਰ ਬਿਲਬਾਓ ਵਿਚ ਲਾਂਚ ਕੀਤੀ ਗਈ ਸੀ।