ਅਫ਼ੀਮ ਸਣੇ ਫੜੇ ਦੋ ਭਰਾਵਾਂ ਨੂੰ 40 ਲੱਖ ਲੈ ਕੇ ਛੱਡਣ ਵਾਲੇ ਪੁਲਿਸੀਆਂ ’ਤੇ ਕੇਸ ਦਰਜ

ਤਰਨ ਤਾਰਨ: ਸਪੈਸ਼ਲ ਸੈੱਲ ਤਰਨ ਤਾਰਨ ਵਿਚ ਤਾਇਨਾਤ 4 ਪੁਲਿਸ ਮੁਲਾਜ਼ਮਾਂ ਵਲੋਂ ਅੰਮ੍ਰਿਤਸਰ ਜਾ ਕੇ ਦੋ ਭਰਾਵਾਂ ਨੂੰ 20-21 ਕਿੱਲੋ ਦੇ ਕਰੀਬ ਅਫ਼ੀਮ ਸਮੇਤ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਪਾਸੋਂ 40 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ। ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ, ਜਦ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਲੋਂ ਐਨਡੀਪੀਐੱਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਭਰਾਵਾਂ ਕੋਲੋਂ ਪੁੱਛਗਿੱਛ ਕੀਤੀ ਗਈ। ਤਰਨ ਤਾਰਨ ਪੁਲਿਸ ਵਲੋਂ ਚਾਰ ਪੁਲਿਸ ਮੁਲਾਜ਼ਮਾਂ ਅਤੇ ਦੋਵੇਂ ਭਰਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published. Required fields are marked *