ਸਿੱਧੂ ਦੇ ਕਾਂਗਰਸ ’ਤੇ ਹਮਲੇ: ਜਾਂ ਪ੍ਰਧਾਨ ਨੂੰ ਚੁਣੋ ਜਾਂ ਸਮਝੌਤਾਵਾਦੀ ਅਫਸਰਾਂ ਨੂੰ

ਚੰਡੀਗੜ੍ਹ : ਨਵਜੋਤ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਮੁੜ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਅਦਾਲਤ ਨੇ ਛੇ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਅੱਜ ਛੇ ਮਹੀਨੇ ਇਕ ਦਿਨ ਹੋ ਗਿਆ ਹੈ ਕਿੱਥੇ ਹੈ ਜਾਂਚ ਰਿਪੋਰਟ, ਡੀ. ਜੀ. ਪੀ. ਅਤੇ ਏ. ਜੀ. ਦੀ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਨੇ ਮੁਲਜ਼ਮ ਨੂੰ ਬਲੈਂਕੇਟ ਬੇਲ ਦਿਵਾਈ ਅਤੇ ਦੂਜੇ ਨੇ ਬਰੀ ਕਰਵਾਇਆ, ਫਿਰ ਇਨਸਾਫ ਕਿਵੇਂ ਮਿਲ ਸਕਦਾ ਹੈ। ਜੇਕਰ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਮਿਲੀ ਸੀ ਤਾਂ ਸਰਕਾਰ ਨੇ ਇਸ ਨੂੰ ਤੋੜਨ ਲਈ ਐੱਸ. ਐੱਲ. ਪੀ. ਕਿਉਂ ਨਹੀਂ ਪਾਈ। ਉਨ੍ਹਾਂ ਕਿਹਾ ਕਿ ਜਾਂ ਕਾਂਗਰਸ ਪ੍ਰਧਾਨ ਨੂੰ ਚੁਣੋ ਜਾਂ ਫਿਰ ਸਮਝੌਤਾ ਕਰਨ ਵਾਲੇ ਅਫ਼ਸਰਾਂ ਨੂੰ ਚੁਣ ਲਵੋ |

Leave a Reply

Your email address will not be published. Required fields are marked *