ਚੜੂਨੀ ਨੇ ਫ਼ਤਹਿਗੜ੍ਹ ਸਾਹਿਬ ਤੋਂ ਸਰਬਜੀਤ ਮੱਖਣ ਨੂੰ ਉਮੀਦਵਾਰ ਐਲਾਨਿਆ

ਫ਼ਤਹਿਗੜ੍ਹ ਸਾਹਿਬ : ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਚੜੂਨੀ ਨੇ ਸੋਮਵਾਰ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਆਪਣੇ ਪਹਿਲੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਰਹੇ ਸਰਬਜੀਤ ਸਿੰਘ ਮੱਖਣ ਨੂੰ ਉਮੀਦਵਾਰ ਬਣਾਇਆ ਹੈ। ਦੱਸਣਯੋਗ ਹੈ ਕਿ 2011 ਵਿਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦਾ ਗਠਨ ਕੀਤਾ ਤਾਂ ਮੱਖਣ ਉਦੋਂ ਅਕਾਲੀ ਦਲ ਦੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸਨ ਤੇ ਇਹ ਅਹੁਦਾ ਛੱਡ ਕੇ ਮਨਪ੍ਰੀਤ ਦੀ ਪਾਰਟੀ ਵਿਚ ਚਲੇ ਗਏ ਸਨ। ਜਦੋਂ ਮਨਪ੍ਰੀਤ ਪਾਰਟੀ ਸਮੇਤ ਕਾਂਗਰਸ ਵਿਚ ਰਲੇ ਸਨ ਤਾਂ ਮੱਖਣ ਵੀ ਨਾਲ ਹੀ ਆ ਗਏ ਸਨ।