ਵਿਸ਼ੇਸ਼ ਉਡਾਣ ਰਾਹੀਂ 275 ਪੰਜਾਬੀ ਯੂਕੇ ਰਵਾਨਾ
ਅੰਮ੍ਰਿਤਸਰ : ਕਰੋਨਾ ਮਹਾਮਾਰੀ ਕਰਕੇ ਤਾਲਾਬੰਦੀ ਦੌਰਾਨ ਇਥੇ ਫਸੇ ਬ੍ਰਿਟਿਸ਼ ਪੰਜਾਬੀਆਂ ਦਾ ਵਿਸ਼ੇਸ਼ ਉਡਾਣਾਂ ਰਾਹੀਂ ਯੂਕੇ ਪਰਤਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਹੀ ਅੱਜ ਤੜਕੇ ਕਤਰ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਰਾਹੀਂ 275 ਬ੍ਰਿਟਿਸ਼ ਪੰਜਾਬੀ ਯਾਤਰੂ ਯੂਕੇ ਲਈ ਰਵਾਨਾ ਹੋਏ ਹਨ। ਕਤਰ ਏਅਰਵੇਜ਼ ਦੀ ਇਹ ਵਿਸ਼ੇਸ਼ ਉਡਾਣ ਰਾਤ ਕਰੀਬ ਡੇਢ ਵਜੇ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ ਸੀ ਜੋ ਤੜਕੇ ਰਵਾਨਾ ਹੋਈ ਹੈ। ਇਹ ਯਾਤਰੂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਗਏ ਹਨ।