ਪੰਜਾਬ ਪੁਲਿਸ ਦੀਆਂ ਸ਼ਕਤੀਆਂ ‘ਚ ਕਟੌਤੀ ਨਹੀਂ ਕੀਤੀ ਗਈ : BSF

ਜਲੰਧਰ : ਸੀਮਾ ਸੁਰੱਖਿਆ ਬਲ (ਬੀਐਸਐਫ) ਪੰਜਾਬ ਫਰੰਟੀਅਰ ਆਈਜੀ ਸੋਨਾਲੀ ਮਿਸ਼ਰਾ ਨੇ ਕਿਹਾ ਹੈ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਿਆ ਹੈ ਪਰ ਪੰਜਾਬ ਪੁਲਿਸ ਦੀਆਂ ਸ਼ਕਤੀਆਂ ਵਿੱਚ ਕੋਈ ਕਮੀ ਨਹੀਂ ਕੀਤੀ ਗਈ ਹੈ। ਪੰਜਾਬ ਪੁਲਿਸ ਕੋਲ ਅਜੇ ਵੀ ਬੀਐਸਐਫ ਵੱਲੋਂ ਕੋਈ ਵੀ ਬਰਾਮਦਗੀ ਜਾਂ ਕੇਸ ਦਰਜ ਕਰਨ ਦੇ ਸਾਰੇ ਅਧਿਕਾਰ ਹਨ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਕੇਂਦਰ ਸਰਕਾਰ ਨੇ ਬੀਏਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਹੈ। ਹੁਣ BSF ਸਰਹੱਦ ਦੇ ਅੰਦਰ 15 ਦੀ ਬਜਾਏ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫਤਾਰ ਕਰ ਸਕਦੀ ਹੈ।

ਆਈਜੀ ਸੋਨਾਲੀ ਮਿਸ਼ਰਾ ਨੇ ਕਿਹਾ ਕਿ ਬੀਐਸਐਫ ਡਰੋਨ ਰਾਹੀਂ ਸਰਹੱਦ ਪਾਰੋਂ ਤਸਕਰੀ ਨੂੰ ਲੈ ਕੇ ਬਹੁਤ ਗੰਭੀਰ ਹੈ। ਇਸ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਨੂੰ ਵੀ ਲੂਪ ਵਿੱਚ ਰੱਖਿਆ ਗਿਆ ਹੈ। ਤਰਜੀਹਾਂ ਵਿੱਚੋਂ ਇੱਕ ਡਰੋਨ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਮਾਰਨਾ ਹੈ। ਇਸ ਲਈ ਹੋਰ ਏਜੰਸੀਆਂ ਵੀ ਕੰਮ ਕਰ ਰਹੀਆਂ ਹਨ। ਇਸ ਸਾਲ ਹੁਣ ਤੱਕ 45 ਡਰੋਨ ਦੇਖੇ ਜਾ ਚੁੱਕੇ ਹਨ। ਡਰੋਨਾਂ ਰਾਹੀਂ ਤਸਕਰੀ ਸਾਲ 2019 ਤੋਂ ਸ਼ੁਰੂ ਹੋਈ ਸੀ। ਪਹਿਲਾਂ ਇਹ ਬਹੁਤ ਘੱਟ ਉਚਾਈ ‘ਤੇ ਹੁੰਦਾ ਸੀ ਪਰ ਹੁਣ ਉੱਚ ਤਕਨੀਕ ਨਾਲ ਅਤੇ ਜ਼ਿਆਦਾ ਉਚਾਈ ‘ਤੇ ਸਰਹੱਦ ਪਾਰ ਤੋਂ ਡਰੋਨ ਭੇਜੇ ਜਾ ਰਹੇ ਹਨ।

Leave a Reply

Your email address will not be published. Required fields are marked *