ਆਮ ਆਦਮੀ ਦਾ ਪੁੱਤ 3 ਕਰੋੜ ਦੀ ਗੱਡੀ ਨਹੀਂ ਚਲਾ ਸਕਦਾ : ਸੁਖਬੀਰ

ਨਵਾਂ ਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂ ਸ਼ਹਿਰ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਇਥੋਂ ਦੇ ਕਾਂਗਰਸੀ ਐੱਮ.ਐੱਲ.ਏ ’ਤੇ ਵੱਡਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਸੁਖਬੀਰ ਨੇ ਮੁੱਖ ਮੰਤਰੀ ਚੰਨੀ ਦੇ ਮੁੰਡੇ ਨੂੰ ਵੀ ਆਪਣੇ ਲਪੇਟੇ ’ਚ ਲੈ ਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਿਥੇ ਜਾਂਦਾ, ਉਥੇ ਇਹੀ ਕਹਿੰਦਾ ਹੈ ਕਿ ਉਹ ਆਮ ਆਦਮੀ ਹੈ। ਉਨ੍ਹਾਂ ਨੇ ਚੰਨੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਕੀ ਕੌਣ ਆਮ ਆਦਮੀ ਹੈ ਜਾਂ ਨਹੀਂ। ਇਸ ਦੀ ਪਛਾਣ ਲੋਕ ਆਪ ਹੀ ਕਰ ਲੈਂਦੇ ਹਨ। ਚੰਨੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜਾ ਵਿਅਕਤੀ ਆਮ ਆਦਮੀ ਹੁੰਦਾ ਹੈ, ਉਸ ਦਾ ਪੁੱਤਰ 3 ਕਰੋੜ ਰੁਪਏ ਦੀ ਗੱਡੀ ਨਹੀਂ ਚਲਾ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਆਪਣੀ ਸਰਕਾਰ ਬਣਾਉਣ ਲਈ ਝੂਠ ’ਤੇ ਝੂਠ ਬੋਲ ਰਿਹਾ ਹੈ। ਕਾਂਗਰਸ ਸਰਕਾਰ ਵਲੋਂ ਜੋ ਨਵੇਂ ਐਲਾਨ ਕੀਤੇ ਗਏ ਹਨ, ਉਹ ਸਿਰਫ਼ 31 ਮਾਰਚ ਤੱਕ ਲਾਗੂ ਹਨ। ਕਾਂਗਰਸ ਸਰਕਾਰ ਦੀ ਸੋਚ ਠੱਗੀ ਮਾਰਨ ਦੀ ਹੈ।

Leave a Reply

Your email address will not be published. Required fields are marked *