ਸਿੱਖ ਵਿਰੋਧੀਆਂ ਦੀਆਂ ਯੋਜਨਾਵਾਂ ਠੁੱਸ ਹੋਈਆਂ : ਜਥੇਦਾਰ

ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਕਿਸਾਨ ਅੰਦੋਲਨ ਦੀ ਆੜ ‘ਚ ਕੁਝ ਲੋਕ ਇਸ ਨੂੰ ਸਿੱਖ ਬਨਾਮ ਹਿੰਦੂ ਅਤੇ ਸਿੱਖ ਬਨਾਮ ਭਾਰਤ ਸਰਕਾਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੀਆਂ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਨੂੰਨ ਨੂੰ ਵਾਪਸ ਲੈਣ ਦੇ ਫੈਸਲੇ ਨੇ ਅਸਫਲ ਕਰ ਦਿੱਤੀਆਂ। ਕਾਨੂੰਨ ਵਾਪਸ ਲੈਣ ਨਾਲ ਇੱਕ ਵੱਡੀ ਕੌਮੀ ਆਫ਼ਤ ਟਲ ਗਈ ਹੈ। ਉਨ੍ਹਾਂ ਦਾ ਇਹ ਬਿਆਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਅੰਦੋਲਨ ਪੰਜਾਬ ਤੋਂ ਹੀ ਸ਼ੁਰੂ ਹੋਇਆ ਸੀ। ਦਿੱਲੀ ਬਾਰਡਰ ‘ਤੇ ਵੀ ਬਹੁਤੇ ਸਿੱਖ ਹੀ ਆਪਣੇ ਪਰਿਵਾਰਾਂ ਨਾਲ ਅੰਦੋਲਨ ਵਿੱਚ ਰਹੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਚਿੰਤਾ ਸੀ ਕਿ ਲਹਿਰ ਵਿੱਚ ਕੁਝ ਅਜਿਹੇ ਧੜੇ ਸਨ, ਜੋ ਸਿੱਖ ਸੋਚ, ਨਿਸ਼ਾਨੀਆਂ, ਫਲਸਫੇ, ਇਤਿਹਾਸ ਅਤੇ ਭਾਵਨਾਵਾਂ ਨੂੰ ਦਰਕਿਨਾਰ ਕਰ ਰਹੇ ਸਨ। ਉਹ ਸਿੱਖ ਭਾਵਨਾਵਾਂ ਨੂੰ ਕਮਜ਼ੋਰ ਕਰਕੇ ਸਿੱਖ ਇਤਿਹਾਸ ਨੂੰ ਤੇ ਸਿੱਖ ਨਿਸ਼ਾਨਾਂ ਨੂੰ ਭੰਡ ਰਹੇ ਸਨਪ ਸਿੱਖ ਨਿਸ਼ਾਨ ਉਨ੍ਹਾਂ ਨੂੰ ਚੁਭ ਰਿਹਾ ਸੀ।

Leave a Reply

Your email address will not be published. Required fields are marked *