ਵਿਸ਼ੇਸ਼ ਜਾਂਚ ਟੀਮ ਨੇ ਰਾਮ ਰਹੀਮ ਤੋਂ ਪੁੱਛੇ 114 ਸਵਾਲ

ਚੰਡੀਗੜ੍ਹ : ਸੌਦਾ ਸਾਧ ਤੋਂ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ 114 ਸਵਾਲ ਪੁੱਛੇ ਗਏ ਸਨ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਇਹ ਪੁੱਛਗਿੱਛ ਕੀਤੀ। ਹਾਲਾਂਕਿ ਰਾਮ ਰਹੀਮ ਬੇਅਦਬੀ ਦੇ ਹਰ ਸਵਾਲ ਤੋਂ ਇਨਕਾਰ ਕਰਦਾ ਰਿਹਾ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸਿੱਟ ਨੇ ਡੇਰੇ ਦੀ ਚੇਅਰਪਰਸਨ ਉਪਾਸਨਾ ਇੰਸਾ ਅਤੇ ਵਾਈਸ ਚੇਅਰਮੈਨ ਪੰਕਜ ਨੈਨ ਨੂੰ ਵੀ ਨੋਟਿਸ ਭੇਜਿਆ ਹੈ। ਰਾਮ ਰਹੀਮ ਤੋਂ ਪੁੱਛਗਿੱਛ ‘ਚ ਮਿਲੇ ਜਵਾਬਾਂ ਤੋਂ ਬਾਅਦ ਹੁਣ ਉਕਤ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *