ਚੰਦ ਦੀ ਸਤਹਿ ’ਤੇ ਪਾਣੀ ਹੋਣ ਦੇ ਸਬੂਤ ਮਿਲੇ

ਪੇਈਚਿੰਗ: ਚੀਨ ਦੇ ਚਾਂਗ ਈ-5 ਰਾਕੇਟ ਨੂੰ ਚੰਦ ਦੀ ਸਤਹਿ ’ਤੇ ਪਾਣੀ ਹੋਣ ਦੇ ਸਬੂਤ ਮਿਲੇ ਹਨ। ਵਿਗਿਆਨ ਮੈਗਜ਼ੀਨ ‘ਸਾਇੰਸ ਐਡਵਾਂਸਿਸ’ ਵਿੱਚ ਸ਼ਨੀਵਾਰ ਨੂੰ ਛਾਪੇ ਗਏ ਇਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਚੰਦ ਉੱਤੇ ਰਾਕੇਟ ਦੇ ਉਤਰਨ ਵਾਲੀ ਥਾਂ ’ਤੇ ਮਿੱਟੀ ਵਿੱਚ ਪਾਣੀ ਦੀ ਮਾਤਰਾ 120 ਗ੍ਰਾਮ ਪ੍ਰਤੀ ਟਨ ਤੋਂ ਘੱਟ ਸੀ ਤੇ ਇਹ ਥਾਂ ਧਰਤੀ ਦੀ ਤੁਲਨਾ ਵਿੱਚ ਕਾਫੀ ਖੁਸ਼ਕ ਸੀ। ਇਸ ਤੋਂ ਪਹਿਲਾਂ ਵੀ ਕੀਤੇ ਗਏ ਪ੍ਰਯੋਗਾਂ ਵਿੱਚ ਚੰਦ ’ਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ ਪਰ ਰਾਕੇਟ ਨੇ ਹੁਣ ਚੱਟਾਨਾਂ ਤੇ ਮਿੱਟੀ ਵਿੱਚ ਪਾਣੀ ਦੇ ਲੱਛਣਾ ਦਾ ਪਤਾ ਲਗਾਇਆ ਹੈ। ਰਾਕੇਟ ਵਿੱਚ ਲਗਾਏ ਗਏ ਇਕ ਵਿਸ਼ੇਸ਼ ਉਪਕਰਨ ਨੇ ਚੰਦ ਦੀਆਂ ਚੱਟਾਨਾਂ ਅਤੇ ਸਤਹਿ ਦੀ ਜਾਂਚ ਕੀਤੀ ਤੇ ਪਹਿਲੀ ਵਾਰ ਮੌਕੇ ’ਤੇ ਹੀ ਪਾਣੀ ਦੀ ਮੌਜੂਦਗੀ ਦਾ ਪਤਾ ਲੱਗਿਆ।

Leave a Reply

Your email address will not be published. Required fields are marked *