ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਮੁੜ ਕਾਂਗਰਸ ’ਚ ਪਰਤੇ

ਪਟਿਆਲਾ: ਇੱਥੇ ਅੱਜ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਆਪਣੇ ਸਮਰਥਕਾਂ ਸਣੇ ਮੁੜ ਕਾਂਗਰਸ ਵਿਚ ਪਰਤ ਆਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨਾਲ ਪੈਦਾ ਹੋਏ ਵਖਰੇਵਿਆਂ ਕਾਰਨ ਸ੍ਰੀ ਸ਼ਰਮਾ ਨੇ ਕਾਂਗਰਸ ਛੱਡ ਦਿੱਤੀ ਸੀ। ਹੁਣ ਫਿਰ ਕਾਂਗਰਸ ਵਿਚ ਪਰਤਣ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਸ਼ਰਮਾ ਤੇ ਉਨ੍ਹਾਂ ਦੇ ਸਮਰਥਕਾਂ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *