ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਮੱਖਣ ਸਿੰਘ ਤਾਹਰਪੁਰੀ ਦਾ ਦਿਹਾਂਤ

ਬੰਗਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ  (ਅੰਮ੍ਰਿਤਸਰ) ਦੇ ਉਮੀਦਵਾਰ ਮੱਖਣ ਤਾਹਰਪੁਰੀ ਦਾ ਦਿਹਾਂਤ ਹੋ ਗਿਆ ਹੈ। ਉਹ 55 ਸਾਲ ਦੇ ਸਨ ਅਤੇ ਪਿਛਲੇ 3-4 ਦਿਨਾਂ ਤੋਂ ਫਗਵਾੜਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਦੇ ਭਤੀਜੇ ਸੋਨੂੰ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਪਣਾ ਉਮੀਦਵਾਰ ਬੰਗਾ ਹਲਕਾ ਤੋਂ ਐਲਾਨਿਆ ਗਿਆ ਸੀ। ਬੰਗਾ ਹਲਕਾ ਐੱਸ.ਸੀ. ਹਲਕੇ ਲਈ ਰਿਜ਼ਰਵ ਹੈ। 

Leave a Reply

Your email address will not be published. Required fields are marked *