ਰਿਟਾਇਰਡ ਪੁਲਸ ਕਰਮਚਾਰੀ ਦੇ ਪੁੱਤ ਨੇ ਕੀਤੀ ਖ਼ੁਦਕੁਸ਼ੀ

ਜਲੰਧਰ : ਥਾਣਾ ਨੰਬਰ 4 ਅਧੀਨ ਪੈਂਦੇ ਮੁਹੱਲਾ ਕੋਟ ਪਕਸ਼ੀਆਂ ਵਿਚ ਰਿਟਾਇਰਡ ਪੁਲਸ ਕਰਮਚਾਰੀ ਦੇ 28 ਸਾਲਾ ਪੁੱਤਰ ਰਜਤ ਸ਼ਰਮਾ ਨੇ ਬੀਤੀ ਦੇਰ ਰਾਤ ਦਿਮਾਗੀ ਪ੍ਰੇਸ਼ਾਨੀ ਕਾਰਨ ਆਪਣੇ ਕਮਰੇ ਵਿਚ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੂੰ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪਹੁੰਚੀ ਥਾਣਾ ਨੰਬਰ 4 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਥਾਣਾ ਨੰਬਰ 4 ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੁਭਾਸ਼ ਚੰਦਰ ਪੁੱਤਰ ਰੱਖਾ ਰਾਮ ਨਿਵਾਸੀ ਕੋਟ ਪਕਸ਼ੀਆਂ ਰਿਟਾਇਰਡ ਪੁਲਸ ਕਰਮਚਾਰੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ 3 ਲੜਕੇ ਅਤੇ 3 ਲੜਕੀਆਂ ਹਨ। ਉਸ ਦਾ 28 ਸਾਲਾ ਲੜਕਾ ਰਜਤ ਸ਼ਰਮਾ ਗੁਰੂ ਅਮਰਦਾਸ ਨਗਰ ਵਿਚ ਮੋਬਾਇਲਾਂ ਦਾ ਕੰਮ ਕਰਦਾ ਸੀ, ਕੋਰੋਨਾ ਕਾਲ ਦੌਰਾਨ ਕੰਮਕਾਜ ਨਾ ਹੋਣ ਕਰਕੇ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਦਿਮਾਗੀ ਪ੍ਰੇਸ਼ਾਨੀ ਕਾਰਨ ਦੇਰ ਰਾਤ 12.15 ਵਜੇ ਉਸ ਨੇ ਆਪਣੇ ਕਮਰੇ ਵਿਚ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਉਸ ਨੂੰ ਪੱਖੇ ਤੋਂ ਲਾਹ ਕੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਜਤ 3 ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਸਿਰਫ਼ 5 ਮਹੀਨੇ ਪਹਿਲਾਂ ਹੀ ਉਸ ਦਾ ਰਿਸ਼ਤਾ ਤੈਅ ਹੋਇਆ। ਉਹ ਆਪਣੇ ਭਰਾ ਨਾਲ ਮੋਬਾਇਲਾਂ ਦਾ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭਿਜਵਾ ਦਿੱਤੀ ਹੈ। ਪੁਲਸ ਨੇ ਉਕਤ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *