ਕਾਬੁਲ: ਮਸਜਿਦ ’ਚ ਬੰਬ ਧਮਾਕਾ, ਚਾਰ ਮੌਤਾਂ

ਕਾਬੁਲ : ਇੱਥੇ ਇਕ ਮਸਜਿਦ ਵਿਚ ਹੋਏ ਬੰਬ ਧਮਾਕੇ ’ਚ ਚਾਰ ਜਣੇ ਮਾਰੇ ਗਏ ਤੇ ਕਈ ਹੋਰ ਫੱਟੜ ਹੋ ਗਏ। ਧਮਾਕਾ ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਕਰਤ-ਏ-ਚਾਰ ਇਲਾਕੇ ਵਿਚ ਸ਼ੇਰਸ਼ਾਹ ਸੂਰੀ ਮਸਜਿਦ ਵਿਚ ਹੋਇਆ। ਮਰਨ ਵਾਲਿਆਂ ਵਿਚ ਮਸਜਿਦ ਦਾ ਇਮਾਮ ਵੀ ਸ਼ਾਮਲ ਹੈ। ਧਮਾਕਾਖੇਜ਼ ਸਮੱਗਰੀ ਮਸਜਿਦ ਦੇ ਅੰਦਰ ਹੀ ਰੱਖੀ ਗਈ ਸੀ। ਹਾਲੇ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।

Leave a Reply

Your email address will not be published. Required fields are marked *