ਯੂਕਰੇਨੀ ਵਫ਼ਦ ਰੂਸ ਨਾਲ ਗੱਲਬਾਤ ਲਈ ਬੇਲਾਰੂਸ ਪੁੱਜਾ

ਮਾਸਕੋ: ਰੂਸ ਵੱਲੋਂ ਕੀਤੀ ਫੌਜੀ ਕਾਰਵਾਈ ਮਗਰੋਂ ਯੂਕਰੇਨੀ ਵਫ਼ਦ ਗੱਲਬਾਤ ਲਈ ਬੇਲਾਰੂਸ ਦੇ ਗੋਮੈਲ ਖੇਤਰ ਵਿਚ ਪਹੁੰਚ ਗਿਆ ਹੈ। ਯੂਕਰੇਨੀ ਸਦਰ ਵਲੋਦੋਮੀਰ ਜ਼ੇਲੈਂਸਕੀ ਨੇ ਲੰਘੇ ਦਿਨ ਸੋਸ਼ਲ ਮੀਡੀਆ ਪੋਸਟ ਜ਼ਰੀਏ ਬੇਲਾਰੂਸ-ਯੂਕਰੇਨ ਸਰਹੱਦ ’ਤੇ ਰੂਸ ਨਾਲ ਗੱਲਬਾਤ ਦੀ ਹਾਮੀ ਭਰੀ ਸੀ। ਯੂਕਰੇਨੀ ਸਦਰ ਨੇ ਇਸ ਤੋਂ ਪਹਿਲਾਂ ਬੇਲਾਰੂਸ ਵਿਚ ਗੱਲਬਾਤ ਤੋਂ ਇਨਕਾਰ ਕਰਦਿਆਂ ਬੁਡਾਪੈਸਟ ਤੇ ਵਾਰਸਾਅ ਸਣੇ ਕੁਝ ਹੋਰਨਾਂ ਬਦਲਵੇਂ ਸ਼ਹਿਰਾਂ ਦੇ ਨਾਂ ਸੁਝਾਏ ਸਨ।

ਇਸ ਦੌਰਾਨ ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਟਵਿੱਟਰ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਰੂਸ-ਯੂਕਰੇਨ ਗੱਲਬਾਤ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਸ ਨੂੰ ਵਫ਼ਦਾਂ ਦੀ ਉਡੀਕ ਹੈ। –

Leave a Reply

Your email address will not be published. Required fields are marked *