ਮਾਸਕੋ ਪੁੱਜੇ ਜਲੰਧਰ ਦੇ 4 ਵਿਦਿਆਰਥੀ, ਬੋਲੇ-ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਯੂਕ੍ਰੇਨ ’ਚ ਬਦਤਰ ਹਾਲਾਤ

ਜਲੰਧਰ: ਮੌਤ ਨੂੰ ਬਹੁਤ ਨੇੜਿਓਂ ਵੇਖਣ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ 12 ਵਿਦਿਆਰਥੀ ਮਾਸਕੋ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਜਲੰਧਰ ਦੇ 4 ਵਿਦਿਆਰਥੀ ਸ਼ਾਮਲ ਹਨ। ਉਕਤ ਸਾਰੇ ਵਿਦਿਆਰਥੀ ਦੁਬਈ ਰਸਤੇ ਜਲਦੀ ਹੀ ਭਾਰਤ ਪਹੁੰਚਣਗੇ। ਇਨ੍ਹਾਂ ਵਿਚ ਕ੍ਰੀਮੀਆ ਵਿਚ ਪੜ੍ਹਨ ਵਾਲੇ ਜਲੰਧਰ ਦੇ ਪ੍ਰਿੰਸਪਾਲ ਸਿੰਘ ਪ੍ਰਿੰਸ, ਅਸੀਮ, ਸੰਗਮ ਅਤੇ ਰਿਤਿਕ ਸ਼ਾਮਲ ਹਨ। ਉਕਤ ਚਾਰਾਂ ਨੇ ਕ੍ਰੀਮੀਆ ਤੋਂ 2 ਦਿਨ ਪਹਿਲਾਂ ਰਾਤ ਨੂੰ ਟਰੇਨ ਫੜੀ ਅਤੇ 34 ਘੰਟਿਆਂ ਬਾਅਦ ਮਾਸਕੋ ਪੁੱਜੇ। ਹੁਣ ਉਹ ਖਤਰੇ ਦੇ ਹਾਲਾਤ ਵਿਚੋਂ ਨਿਕਲ ਚੁੱਕੇ ਹਨ। ਉਕਤ ਚਾਰਾਂ ਵਾਂਗ ਬਾਕੀ ਵਿਦਿਆਰਥੀ ਵੀ ਭਾਰਤ ਪਰਤਣ ਲਈ ਉਤਸੁਕ ਹਨ।

ਕ੍ਰੀਮੀਆ ਵਿਚ ਗੱਲਬਾਤ ਦੌਰਾਨ ਐੱਚ. ਸਿੰਘ ਨੇ ਦੱਸਿਆ ਕਿ ਉਕਤ ਚਾਰਾਂ ਵਿਦਿਆਰਥੀਆਂ ਨੂੰ ਟਰੇਨ ਦੀਆਂ ਟਿਕਟਾਂ ਕਰਵਾ ਕੇ ਮਾਸਕੋ ਲਈ ਭੇਜਿਆ ਸੀ। ਉਕਤ ਲੋਕ ਭਲਕੇ ਭਾਰਤ ਪਹੁੰਚ ਜਾਣਗੇ। ਇਨ੍ਹਾਂ ਚਾਰਾਂ ਵਿਦਿਆਰਥੀਆਂ ਨੂੰ ਮਿਲਾ ਕੇ ਪੰਜਾਬ ਦੇ ਕੁੱਲ 12 ਵਿਦਿਆਰਥੀ ਭਾਰਤ ਲਈ ਬੀਤੇ ਦਿਨੀਂ ਰਵਾਨਾ ਹੋਏ ਸਨ। ਸਾਰਿਆਂ ਦੇ ਮਾਸਕੋ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵੀ ਰਾਹਤ ਮਿਲੀ ਹੈ ਕਿਉਂਕਿ ਟਰੇਨ ਵਿਚ ਫੋਨ ਦਾ ਸਿਗਨਲ ਨਾ ਆਉਣ ਕਾਰਨ ਉਨ੍ਹਾਂ ਦੀ ਗੱਲ ਵੀ ਨਹੀਂ ਹੋ ਪਾ ਰਹੀ ਸੀ। ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੀ ਗੱਲ ਹੋਈ ਹੈ। ਜਲੰਧਰ ਦੇ 4 ਵਿਦਿਆਰਥੀ ਦਿੱਲੀ ਏਅਰਪੋਰਟ ’ਤੇ ਪੁੱਜਣਗੇ, ਜਿਥੇ ਉਨ੍ਹਾਂ ਨੂੰ ਲੈਣ ਲਈ ਪਰਿਵਾਰਕ ਮੈਂਬਰ ਜਲੰਧਰ ਤੋਂ ਦਿੱਲੀ ਏਅਰਪੋਰਟ ’ਤੇ ਪਹੁੰਚ ਰਹੇ ਹਨ।

Leave a Reply

Your email address will not be published. Required fields are marked *