ਆਮ ਆਦਮੀ ਪਾਰਟੀ ਦੀ ਸਰਕਾਰ ਖਟਕੜਕਲਾਂ ਵਿੱਚ ਸਹੁੰ ਚੁੱਕੇਗੀ, ਤਰੀਕ ਦਾ ਐਲਾਨ ਛੇਤੀ: ਭਗਵੰਤ ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖਟਕੜ ਕਲਾਂ ਵਿੱਚ ਸਹੁੰ ਚੁੱਕੇਗੀ। ਉਨ੍ਹਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਭਗਵੰਤ ਦੇ ਘਰ ਘਰ ਦਾ ਮਾਹੌਲ ਵੇਖਣ ਵਾਲਾ ਸੀ ਤੇ ਭਾਵੇਂ ਘਰ ਵਿੱਚ ਪਰਿਵਾਰ ਦਾ ਕੋਈ ਮੈਂਬਰ ਹਾਜ਼ਰ ਨਹੀਂ ਸੀ ਪਰ ਖੁਸ਼ੀ ਵਿੱਚ ਖੀਵਾ ਹੋ ਕੇ ਪਿੰਡ ਦੀਆਂ ਔਰਤਾਂ ਨੱਚ ਰਹੀਆਂ ਸਨ ਤੇ ਇਕ ਦੂਜੀ ਨੂੰ ਮੁਬਾਰਕਾਂ ਦੇ ਰਹੀਆਂ ਸਨ। ਪਿੰਡ ਦੀ ਅਨਾਜ ਮੰਡੀ ਵਿੱਚ ਵੱਡੀ ਸਕਰੀਨ ਲਗਾ ਕੇ ਲੋਕਾਂ ਵੱਲੋਂ ਚੋਣ ਨਤੀਜਿਆਂ ਦਾ ਆਨੰਦ ਮਾਣਿਆ ਜਾ ਰਿਹਾ ਸੀ,ਜਿਉਂ ਹੀ ਭਗਵੰਤ ਮਾਨ ਦੀ ਜਿੱਤ ਦਾ ਐਲਾਨ ਹੋਇਆ ਤਾਂ ਲੋਕਾਂ ਨੇ ਪਟਾਕੇ ਚਲਾ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਸਮੇਂ ਲੋਕਾਂ ਵਿਚਲਾ ਜਲੌਅ ਵੇਖਣ ਵਾਲਾ ਸੀ।