ਪੰਜਾਬ ਵਿੱਚ ਕਰੋਨਾ ਨਾਲ 7 ਹੋਰ ਮੌਤਾਂ

ਚੰਡੀਗੜ੍ਹ : ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ 7 ਹੋਰ ਕਰੋਨਾ ਪੀੜਤਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਅੰਕੜਾ 120 ਹੋ ਗਿਆ ਹੈ ਜਦਕਿ 142 ਸੱਜਰੇ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 4769 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਸੰਗਰੂਰ ਜ਼ਿਲ੍ਹੇ ’ਚ 2, ਅੰਮ੍ਰਿਤਸਰ ’ਚ 2, ਮੋਗਾ, ਤਰਨ ਤਾਰਨ ਅਤੇ ਲੁਧਿਆਣਾ ’ਚ 1-1 ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ’ਚ ਅੰਮ੍ਰਿਤਸਰ ਮੋਹਰੀ ਰਿਹਾ।
ਇਸ ਜ਼ਿਲ੍ਹੇ ’ਚ 31, ਜਲੰਧਰ ’ਚ 25, ਸੰਗਰੂਰ ’ਚ 21, ਲੁਧਿਆਣਾ ’ਚ 19, ਮੁਕਤਸਰ ’ਚ 9, ਪਟਿਆਲਾ ’ਚ 8, ਮੋਗਾ ਤੇ ਕਪੂਰਥਲਾ ’ਚ 6-6, ਮੁਹਾਲੀ ਤੇ ਫਿਰੋਜ਼ਪੁਰ ’ਚ 4-4, ਫਾਜ਼ਿਲਕਾ ਤੇ ਗੁਰਦਾਸਪੁਰ ’ਚ 2-2, ਤਰਨ ਤਾਰਨ, ਹੁਸ਼ਿਆਰਪੁਰ, ਫਰੀਦਕੋਟ, ਰੋਪੜ ਤੇ ਮਾਨਸਾ ’ਚ 1-1 ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਜ਼ਿਲ੍ਹੇ ’ਚ ਹੁਣ ਤੱਕ 9, ਅੰਮ੍ਰਿਤਸਰ ’ਚ 36, ਲੁਧਿਆਣਾ ’ਚ 19, ਜਲੰਧਰ ’ਚ 18, ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਕਪੂਰਥਲਾ ’ਚ 5-5 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ’ਚ ਹੁਣ ਤੱਕ 3192 ਵਿਅਕਤੀਆਂ ਠੀਕ ਹੋਏ ਹਨ।