15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਲਈ ਵੋਟਿੰਗ 10 ਨੂੰ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ 15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਇਹ ਸੀਟਾਂ ਜੂਨ ਤੋਂ ਅਗਸਤ ਵਿਚਾਲੇ ਵੱਖ-ਵੱਖ ਤਰੀਕਾਂ ਨੂੰ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋਣ ਕਾਰਨ ਖਾਲੀ ਹੋ ਰਹੀਆਂ ਹਨ।
ਪ੍ਰਮੁੱਖ ਸ਼ਖ਼ਸੀਅਤਾਂ ਜਿਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਵਿੱਚ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ, ਕਾਂਗਰਸੀ ਆਗੂ ਅੰਬਿਕਾ ਸੋਨੀ, ਜੈਰਾਮ ਰਮੇਸ਼ ਅਤੇ ਕਪਿਲ ਸਿੱਬਲ ਤੋਂ ਇਲਾਵਾ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਸ਼ਾਮਲ ਹਨ। ਇਨ੍ਹਾਂ ਮੈਂਬਰਾਂ ਦਾ ਕਾਰਜਕਾਲ 21 ਜੂਨ ਤੋਂ ਪਹਿਲੀ ਅਗਸਤ ਵਿਚਾਲੇ ਖ਼ਤਮ ਹੋ ਰਿਹਾ ਹੈ।