ਸਹੁਰੇ ਘਰ ਜਾ ਕੇ ਪਤਨੀ ਦਾ ਕਤਲ; ਖੁ਼ਦ ਨੂੰ ਵੀ ਮਾਰੀ ਗੋਲੀ

ਪੱਟੀ: ਇਲਾਕੇ ਦੇ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਕੋਟ ਦਾਤਾ ਅੰਦਰ ਬੀਤੀ ਅੱਧੀ ਰਾਤ ਇੰਦਰਜੀਤ ਸਿੰਘ ਵਾਸੀ ਬੋਪਾਰਾਏ ਥਾਣਾ ਸਦਰ ਪੱਟੀ ਨੇ ਆਪਣੇ ਸਹੁਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ। ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲੀਸ ਨੇ ਪਰਮਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਅਤੇ ਗੰਭੀਰ ਜ਼ਖ਼ਮੀ ਇੰਦਰਜੀਤ ਸਿੰਘ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ। ਕੁੱਝ ਦਿਨ ਪਹਿਲਾਂ ਇੰਦਰਜੀਤ ਸਿੰਘ ਵੱਲੋਂ ਆਪਣੀ ਪਤਨੀ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀਆ ਗਈਆਂ ਸਨ। ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਘਰੇਲ਼ੂ ਕਲੇਸ਼ ਕਾਰਨ ਪਰਮਜੀਤ ਕੌਰ 7 ਸਾਲਾ ਆਪਣੀ ਧੀ ਸਮੇਤ ਆਪਣੇ ਪੇਕੇ ਘਰ ਪਿੰਡ ਕੋਟਦਾਤਾ ਰਹਿ ਰਹੀ ਸੀ ਤੇ ਉਸ ਦਾ ਪਤੀ ਇੰਦਰਜੀਤ ਸਿੰਘ ਕਥਿਤ ਨਸ਼ੇ ਕਰਨ ਦਾ ਆਦੀ ਸੀ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਹਥਿਆਰ ਬਰਾਮਦ ਕਰ ਲਿਆ ਗਿਆ ਹੈ। 

Leave a Reply

Your email address will not be published. Required fields are marked *