ਗਿਲਾਨੀ ਨੇ ਹੁਰੀਅਤ ਨਾਲੋਂ ਨਾਤਾ ਤੋੜਿਆ

ਸ੍ਰੀਨਗਰ : ਆਲ ਪਾਰਟੀ ਹੁਰੀਅਤ ਕਾਨਫਰੰਸ (ਗਿਲਾਨੀ ਗੁੱਟ) ਦੇ ਚੇਅਰਮੈਨ 90 ਸਾਲਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਸੰਗਠਨ ਤੋਂ ਪੂਰੀ ਤਰ੍ਹਾਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਫਿਲਹਾਲ ਉਹ ਤਹਿਰੀਕ-ਏ-ਹੁਰੀਅਤ ਕਸ਼ਮੀਰ ਨਾਲ ਜੁੜੇ ਰਹਿਣਗੇ। ਤਹਿਰੀਕ-ਏ-ਹੁਰੀਅਤ ਦਾ ਗਠਨ ਗਿਲਾਨੀ ਨੇ ਜਮਾਤ-ਏ-ਇਸਲਾਮੀ ਤੋਂ ਵੱਖ ਹੋਣ ਤੋਂ ਬਾਅਦ ਜਮਾਤ ਦੀ ਹਰੀ ਝੰਡੀ ਮਿਲਣ ਮਗਰੋਂ ਹੀ ਕੀਤਾ ਸੀ। ਫਿਲਹਾਲ ਗਿਲਾਨੀ ਦੇ ਵਾਰਿਸ ਨੂੰ ਲੈ ਕੇਹੁਰੀਅਤ ‘ਚ ਮੰਥਨ ਸ਼ੁਰੂ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਰੀਅਤ ਦੇ ਦੋਵੇਂ ਗੁੱਟਾਂ ਨੂੰ ਫਿਰ ਤੋਂ ਇਕ ਹੀ ਬੈਨਰ ਹੇਠ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੂਜਾ ਗੁੱਟ ਹੁਰੀਅਤ ਕਾਨਫਰੰਸ (ਮੀਰਵਾਇਜ਼ ਗੁੱਟ) ਹੈ।