ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਐਨਕ੍ਰਿਪਟਡ ਚੈਟ ਪਲੇਟਫਾਰਮ ਰਾਹੀਂ ਇਨ੍ਹਾਂ ਦੋ ਨੰਬਰਾਂ ‘ਤੇ ਹੋਈ ਸੀ ਗੱਲਬਾਤ!

ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਘੰਟੇ ਪਹਿਲਾਂ, ਐਨਕ੍ਰਿਪਟਡ ਚੈਟ ਪਲੇਟਫਾਰਮ ਸਿਗਨਲ ’ਤੇ ਦੋ ਆਈਡੀਆਂ ਵਿਚਕਾਰ ਹੋਈ ਗੱਲਬਾਤ ਦੀ ਗੁੱਥੀ ਸੁਲਝਦੀ ਹੋਈ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋ ਨੰਬਰਾਂ ’ਚ ਇਕ ਪਾਸੇ ‘ਸਾਹਿਲ….000’ ਅਤੇ ਦੂਜੇ ਪਾਸੇ +1**44104… ਨੰਬਰ ਸੀ। ਸੂਤਰਾਂ ਮੁਤਾਬਕ ਮੂਸੇਵਾਲਾ ’ਤੇ ਦਰਜਨਾਂ ਗੋਲੀਆਂ ਚੱਲਣ ਤੋਂ ਪਹਿਲਾਂ ਇਨ੍ਹਾਂ ਦੋ ਨੰਬਰਾਂ ’ਤੇ ਕਈ ਮਿੰਟਾਂ ਤਕ ਲਗਾਤਾਰ ਗੱਲਬਾਤ ਹੋਈ ਸੀ।

ਜਦੋਂ ਖੁਫੀਆ ਏਜੰਸੀਆਂ ਅਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਨ੍ਹਾਂ ਦੋਵਾਂ ਆਈਡੀਆਂ ਦੇ ਪਿੱਛੇ ਦਾ ਭੇਤ ਖੁੱਲ੍ਹਦਾ ਨਜ਼ਰ ਆਇਆ। ਮੰਨਿਆ ਜਾ ਰਿਹਾ ਹੈ ਕਿ ‘ਸਾਹਿਲ…000’ ਨੰਬਰ ਹਰਿਆਣਾ ਦੇ ਗੈਂਗਸਟਰ ਪ੍ਰਿਅਵਰਤ ਫੌਜੀ ਦਾ ਨੰਬਰ ਹੈ, ਜਦੋਂ ਕਿ ਦੂਜਾ ਨੰਬਰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦਾ ਸੀ। ਇਹ ਕਾਫੀ ਲੰਬੇ ਸਮੇਂ ਤੋਂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਮੂਸੇਵਾਲਾ ਦੇ ਕਤਲ ਦੀ ਯੋਜਨਾ ਦੋ-ਤਿੰਨ ਮਹੀਨੇ ਪਹਿਲਾਂ ਜ਼ੋਰ ਫੜ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਨੂੰ ਕਤਲ ਕਰਨ ਦੀਆਂ 9 ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਮੰਨਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਅਤੇ ਹੋਰਾਂ ਨੂੰ ਗੁੱਸੇ ’ਚ ਕਿਹਾ ਕਿ ਉਹ ਤੁਸੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਨਹੀਂ ਲੈ ਸਕਦੇ। ਇਸ ਗੱਲ ਦੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ, ਬਰਾੜ, ਜੋ ‘ਰਾਜ-ਕਰੇਗਾ-ਖਾਲਸਾ’ ਦੇ ਨਾਮ ‘ਤੇ ਇਕ ਵਿਕਰ ਆਈ.ਡੀ. ਦੀ ਵਰਤੋਂ ਕਰ ਰਿਹਾ ਸੀ, ਨੇ ਮੂਸੇਵਾਲਾ ਨੂੰ ਖਤਮ ਕਰਨ ਲਈ ਇਕ ਵਿਸਤ੍ਰਿਤ ਯੋਜਨਾ ਬਣਾਈ। ਸੂਤਰਾਂ ਮੁਤਾਬਕ, ਸਭ ਤੋਂ ਪਹਿਲਾਂ ਫੌਜੀ ਅਤੇ ਅੰਕਿਤ ਸਿਰਸਾ, ਉਸ ਤੋਂ ਬਾਅਦ ਕਸ਼ਿਸ਼ ਕੁਲਦੀਪ, ਦੀਪਕ, ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਗਰੁੱਪ ’ਚ ਸ਼ਾਮਲ ਕੀਤਾ ਗਿਆ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ’ਚ ਫੌਜੀ ਨੇ ਇਕ ਮਾਡਿਊਲ ਦੀ ਅਗਵਾਈ ਕੀਤੀ, ਜਦੋਂ ਕਿ ਰੂਪਾ ਨੇ ਦੂਜੇ ਦੀ। ਦੋ ਵਾਹਨਾਂ, ਇਕ ਬੋਲੈਰੋ ਅਤੇ ਇਕ ਕੋਰੋਲਾ ਵਿਚ AK-47 ਰਾਈਫਲਾਂ ਸਮੇਤ ਘੱਟੋ-ਘੱਟ 11 ਹਥਿਆਰ ਰੱਖੇ ਗਏ ਸਨ। ਦੋਵਾਂ ਟੀਮਾਂ ਦਾ ਇਕ ਮਿਸ਼ਨ ਸੀ, ਮੂਸੇਵਾਲਾ ਨੂੰ ਕਿਸੇ ਵੀ ਕੀਮਤ ’ਤੇ ਕਤਲ ਕਰਨਾ।

Leave a Reply

Your email address will not be published. Required fields are marked *