ਬਕਾਇਆ ਫੀਸਾਂ ਬਾਰੇ ਫ਼ੈਸਲੇ ਤਕ ਕਿਸੇ ਵਿਦਿਆਰਥੀ ਦਾ ਨਾਮ ਨਾ ਕੱਟਿਆ ਜਾਵੇ: ਹਾਈ ਕੋਰਟ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਹਾ ਕਿ ਬਕਾਇਆ ਫੀਸਾਂ ਦੀ ਅਦਾਇਗੀ ਮਾਮਲੇ ਵਿੱਚ ਕੋਈ ਅੰਤਰਿਮ ਫੈਸਲਾ ਸੁਣਾਏ ਜਾਣ ਤਕ ਗੈਰ-ਸਹਾਇਤਾ ਪ੍ਰਾਪਤ ਕੋਈ ਵੀ ਨਿੱਜੀ ਸਕੂਲ ਕਿਸੇ ਵਿਦਿਆਰਥੀ ਦਾ ਨਾਮ ਸਕੂਲ ’ਚੋਂ ਨਹੀਂ ਕੱਟ ਸਕਦਾ। ਹਾਈ ਕੋਰਟ ਦਾ ਇਹ ਹੁਕਮ ਉਨ੍ਹਾਂ ਮਾਪਿਆਂ ਲਈ ਵੱਡੀ ਰਾਹਤ ਹੈ, ਜੋ ਕਰੋਨਾਵਾਇਰਸ ਮਹਾਮਾਰੀ ਕਰਕੇ ਆਰਥਿਕ ਤੰਗੀ ਤੁਰਸ਼ੀਆਂ ਨਾਲ ਜੂਝ ਰਹੇ ਹਨ। ਹਾਈ ਕੋਰਟ ਨੇ ਇਹ ਹੁਕਮ ਪੰਜਾਬ ਸਰਕਾਰ ਵੱਲੋਂ ਦਾਇਰ ਅਪੀਲ ’ਤੇ ਸੁਣਾਇਆ ਹੈ। ਉਂਜ ਇਹ ਰਾਹਤ ਉਨ੍ਹਾਂ ਸਾਰੇ ਵਿਦਿਆਰਥੀਆਂ ਜਾਂ ਮਾਪਿਆਂ ਲਈ ਹੋਵੇਗੀ, ਜੋ ਫੀਸ ਦੀ ਅਦਾਇਗੀ ਕਰਨ ਵਿੱਚ ਨਾਕਾਮ ਰਹੇ ਹਨ ਤੇ ਜਿਨ੍ਹਾਂ ਵਿੱਤੀ ਦੁਸ਼ਵਾਰੀਆਂ ਦੇ ਹਵਾਲੇ ਨਾਲ ਇਸ ਸਬੰਧ ਵਿੱਚ ਸਕੂਲ ਤੇ ਗੈਰ-ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੇ ਫੀਸ ਪੰਜਾਬ ਰੈਗੂਲੇਸ਼ਨ ਐਕਟ ਤਹਿਤ ਅਰਜ਼ੀ ਦਾਇਰ ਕੀਤੀ ਹੈ। ਹਾਈ ਕੋਰਟ ਨੇ ਸਬੰਧਤ ਸਕੂਲਾਂ ਨੂੰ ਅਜਿਹੇ ਮਾਪਿਆਂ ਦੀ ਅਰਜ਼ੀ ’ਤੇ ਫੌਰੀ ਕੋਈ ਫੈਸਲਾ ਲੈਣ ਲਈ ਕਿਹਾ ਹੈ।

Leave a Reply

Your email address will not be published. Required fields are marked *