ਪੇਸ਼ਾਵਰ : ਉੱਤਰ ਪੱਛਮੀ ਪਾਕਿਸਤਾਨ ਵਿਚ ਜਾਇਦਾਦ ਲਈ ਦੋ ਧੜਿਆਂ ਵਿਚਾਲੇ ਹੋਏ ਝੜਪ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਖ਼ੂਨੀ ਟਕਰਾਅ ਖੈ਼ਬਰ ਪਖ਼ਤੂਨਖਵਾ ਸੂਬੇ ਦੇ ਡੀਰ ਅੱਪਰ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਵਿਚ ਇਕ ਸਮੂਹ ਦੇ ਨੌਂ ਵਿਅਕਤੀ ਅਤੇ ਦੂਸਰੇ ਸਮੂਹ ਦੇ ਇਕ ਵਿਅਕਤੀ ਦੀ ਮੌਤ ਹੋ ਗਈ।