ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਮਿਲਾਨ : ਇਟਲੀ ਦੇ ਫਲੋਰੈਂਸ ਸ਼ਹਿਰ ‘ਚ ਪਹਿਲੀ ਤੇ ਦੂਸਰੀ ਸੰਸਾਰ ਜੰਗ ‘ਚ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀ ਯਾਦ ‘ਚ ਸਮਾਗਮ ਕਰਵਾਇਆ ਗਿਆ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਤੇ ਸਮੂਹ ਸੰਗਤ ਵੱਲੋਂ ਕਰਵਾਏ ਗਏ ਇਸ ਸਮਾਗਮ ‘ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਨਿਯਮਾਂ ਤਹਿਤ ਸੰਗਤ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ।

ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਭਾਈ ਪ੍ਰਿਥੀਪਾਲ ਸਿੰਘ, ਭਾਈ ਸੇਵਾ ਸਿੰਘ ਫ਼ੌਜੀ, ਜਗਦੀਪ ਸਿੰਘ ਅਤੇ ਭਾਈ ਸਤਨਾਮ ਸਿੰਘ ਤੇ ਕੁਲਜੀਤ ਸਿੰਘ ਆਦਿ ਨੇ ਦੱਸਿਆ ਕਿ ਪਹਿਲੀ ਤੇ ਦੂਜੀ ਸੰਸਾਰ ਜੰਗ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ‘ਚ ਅਰਦਾਸ ਉਪਰੰਤ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ‘ਚ ਕਮੂਨੇ ਦੀ ਫਿਰੈਸੇ ਵੱਲੋਂ ਲ਼ੂਕਾ ਮਿਲਾਨੀ, ਪਾਤਰੀਸੀਆ ਬੋਨਾਨੀ ਤੇ ਸਿੰਦਾਕੋ ਦੀ ਮੋਨਤੇਲੂਪੋ ਫਿਊਰਿਨਤੀਨੋ ਲੋਰੇਨਸੋ ਨੇਜ਼ੀ, ਤੋਸਕਾਨਾ ਸਟੇਟ ਦੇ ਐਂਟੀ ਰੇਸਿਸਟ ਐਸੋਸੀਏਸ਼ਨ ਦੇ ਪ੍ਰਧਾਨ ਰੋਬੈਰਤੋ ਰਗਾਸੀਨੀ ਵੀ ਹਾਜ਼ਰ ਹੋਏ। ਫਿਰੇਂਸੇ ਸ਼ਹਿਰ ਤੋਂ ਜੋਤੀ ਹਵੇਲੀ ਰੈਸਟੋਰੈਂਟ ਵਾਲਿਆਂ ਵੱਲੋ ਤੇ ਫਿਰੇਂਸੇ ਦੀ ਸਮੂਹ ਸੰਗਤ ਵੱਲੋਂ ਆਈ ਹੋਈ ਸੰਗਤ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਉਪਰੰਤ ਕਮੇਟੀ ਮੈਂਬਰ ਫਲੋਰੈਂਸ (ਫਿਰੈਸੇ) ਸ਼ਹਿਰ ਦੀ 76ਵੀਂ ਅਜ਼ਾਦੀ ਦੀ ਵਰ੍ਹੇਗੰਢ ‘ਚ ਸ਼ਾਮਿਲ ਹੋਏ ਜਿੱਥੇ ਪਹੁੰਚਣ ਤੇ ਫਲੋਰੈਂਸ ਸ਼ਹਿਰ ਦੇ ਮੇਅਰ ਦਾਰੀਓ ਨਰਦੈਲਾ ਨੇ ਸਿੱਖ ਕਮਿਊਨੀਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੂਰੇ ਸਮਾਗਮ ‘ਚ ਭਾਈ ਸਾਹਿਬ ਗੁਰਮੇਲ ਸਿੰਘ ਭੱਟੀ ਖ਼ਾਲਸਾਈ ਨਿਸ਼ਾਨ ਸਾਹਿਬ ਨਾਲ ਸੁਸ਼ੋਭਿਤ ਰਹੇ।

Leave a Reply

Your email address will not be published. Required fields are marked *