ਬਟਾਲਾ ਦੇ ਨੌਜਵਾਨ ਦਾ ਕੈਨੇਡਾ ’ਚ ਕਤਲ

ਬਟਾਲਾ : ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਅੱਜ ਸਵੇਰੇ ਬਟਾਲਾ ਦੇ ਸੂਰਜਦੀਪ ਸਿੰਘ ਦਾ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਸੂਰਜਦੀਪ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਘਰ ਮੁੜ ਰਿਹਾ ਸੀ। ਹਮਲਾਵਰ ਮ੍ਰਿਤਕ ਦਾ ਪਰਸ ਅਤੇ ਘੜੀ ਖੋਹ ਕੇ ਲੈ ਗਏ। ਸਥਾਨਕ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਮ੍ਰਿਤਕ ਬਟਾਲਾ ਦੀ ਗਰੇਟਰ ਕੈਲਾਸ਼ ਕਾਲੋਨੀ ਦਾ ਵਾਸੀ ਸੀ। ਸੂਰਜਦੀਪ ਸਿੰਘ ਆਪਣੇ ਚਚੇਰੇ ਭਰਾਵਾਂ ਨਾਲ ਪਿਛਲੇ ਤਿੰਨ ਸਾਲ ਤੋਂ ਪੜ੍ਹਾਈ ਲਈ ਬਰੈਂਪਟਨ ’ਚ ਰਹਿ ਰਿਹਾ ਸੀ।

Leave a Reply

Your email address will not be published. Required fields are marked *