ਸਤੰਬਰ ‘ਚ ਨਵੇਂ ਰੂਪ ‘ਚ ਨਜ਼ਰ ਆਵੇਗਾ ਫੇਸਬੁੱਕ

ਵਾਸ਼ਿੰਗਟਨ : ਫੇਸਬੁੱਕ ਦੇ ਉਪਰ ਦਿਖਾਈ ਦੇਣ ਵਾਲਾ ਉਸ ਦਾ ਨੀਲੇ ਰੰਗ ਦਾ ਨੇਵੀਗੇਸ਼ਨ ਬਾਰ ਸਤੰਬਰ ਤੋਂ ਹਟ ਜਾਵੇਗਾ। ਅਜਿਹਾ ਕੁਝ ਨਵਾਂ ਤੇ ਬਿਹਤਰ ਕਰਨ ਦੀ ਸੋਚ ਨਾਲ ਕੀਤਾ ਜਾਵੇਗਾ। ਦਿ ਵਰਜ ਅਨੁਸਾਰ ਫੇਸਬੁੱਕ ਛੇਤੀ ਹੀ ਖ਼ੁਦ ਨੂੰ ਅਪਡੇਟ ਕਰੇਗਾ ਤੇ ਉਦੋਂ ਉਸ ਨੂੰ ਨਵੇਂ ਰੂਪ ‘ਚ ਦੇਖਿਆ ਜਾ ਸਕੇਗਾ। ਹਾਲਾਂਕਿ ਉਸ ਦੇ ਯੂਜ਼ਰ ਕੁਝ ਦਿਨਾਂ ਤਕ ਪੁਰਾਣੇ ਰੂਪ ਦੀ ਵਰਤੋਂ ਵੀ ਕਰਦੇ ਰਹਿ ਸਕਣਗੇ। ਇਨ੍ਹਾਂ ਤਬਦੀਲੀਆਂ ਦਾ ਐਲਾਨ 2019 ‘ਚ ਫੇਸਬੁੱਕ ਦੀ ਡਿਵੈੱਲਪਰ ਕਾਨਫਰੰਸ ‘ਚ ਹੋਈ ਸੀ, ਹੁਣ ਨੂੰ ਲਾਗੂ ਕੀਤਾ ਜਾਵੇਗਾ। ਇਸ ਕਾਨਫਰੰਸ ‘ਚ ਇਹ ਵੀ ਤੈਅ ਹੋਇਆ ਸੀ ਕਿ ਫੇਸਬੁੱਕ ਪੜਾਅਵਾਰ ਢੰਗ ਨਾਲ ਆਈਓਐੱਸ ਤੇ ਐਂਡਰਾਈਡ ਐਪਸ ਤੋਂ ਬਾਹਰ ਆਵੇਗਾ।

Leave a Reply

Your email address will not be published. Required fields are marked *