ਪੰਜਾਬ ’ਚ ਕਰੋਨਾ ਨਾਲ ਰਿਕਾਰਡ 49 ਮੌਤਾਂ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ 49 ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ ਇਸ ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ ਵਧ ਕੇ 1178 ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ 1293 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਪਿਛਲੇ 1 ਦਿਨ ਦੌਰਾਨ 22,325 ਸੈਂਪਲ ਲਏ ਗਏ ਹਨ। ਸੂਬੇ ਵਿੱਚ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਇਸ ਸਮੇਂ 499 ਵਿਅਕਤੀਆਂ ਨੂੰ ਆਕਸੀਜਨ ਤੇ 55 ਵਿਅਕਤੀਆਂ ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਮੁਤਾਬਕ ਇੱਕ ਦਿਨ ਦੌਰਾਨ ਲੁਧਿਆਣਾ ਵਿੱਚ 11, ਮੁਹਾਲੀ ਵਿੱਚ 9, ਅੰਮ੍ਰਿਤਸਰ ਵਿੱਚ 5, ਪਟਿਆਲਾ ਵਿੱਚ 5, ਜਲੰਧਰ ਤੇ ਫਰੀਦਕੋਟ ਵਿੱਚ 4-4, ਸੰਗਰੂਰ ਵਿੱਚ 3, ਫਤਿਹਗੜ੍ਹ ਸਾਹਿਬ, ਮੋਗਾ 2-2, ਬਠਿੰਡਾ, ਗੁਰਦਾਸਪੁਰ, ਮਾਨਸਾ, ਪਠਾਨਕੋਟ ਵਿੱਚ ਇੱਕ-ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ। ਨਵੇਂ ਮਾਮਲਿਆਂ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 175, ਮੁਹਾਲੀ ਵਿੱਚ 154, ਗੁਰਦਾਸਪੁਰ ਵਿੱਚ 149, ਪਟਿਆਲਾ ਵਿੱਚ 140, ਜਲੰਧਰ ਵਿੱਚ 119, ਬਠਿੰਡਾ ਵਿੱਚ 82, ਅੰਮ੍ਰਿਤਸਰ ਵਿੱਚ 75, ਕਪੂਰਥਲਾ ਵਿੱਚ 65, ਹੁਸ਼ਿਆਰਪੁਰ ਵਿੱਚ 61, ਫਿਰੋਜ਼ਪੁਰ ਵਿੱਚ 45, ਮੋਗਾ ਵਿੱਚ 39, ਫਰੀਦਕੋਟ ਵਿੱਚ 39, ਪਠਾਨਕੋਟ 30, ਸੰਗਰੂਰ ਵਿੱਚ 32, ਤਰਨਤਾਰਨ ਵਿੱਚ 15, ਫਾਜ਼ਿਲਕਾ ਵਿੱਚ 15, ਰੋਪੜ ਵਿੱਚ 11, ਮੁਹਾਲੀ ਵਿੱਚ 5, ਫਤਿਹਗੜ੍ਹ ਸਾਹਿਬ ਵਿੱਚ 5, ਬਰਨਾਲਾ ਵਿੱਚ 6 ਮਾਮਲੇ ਸਾਹਮਣੇ ਆਏ ਹਨ।