ਪੰਜਾਬ ’ਚ 73 ਮੌਤਾਂ ਅਤੇ 1527 ਨਵੇਂ ਕੋਰੋਨਾ ਕੇਸ

ਚੰਡੀਗੜ੍ਹ :ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ 73 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੂਬੇ ’ਚ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1690 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 18 ਮੌਤਾਂ ਲੁਧਿਆਣਾ ’ਚ ਹੋਈਆਂ ਹਨ। ਇਸੇ ਤਰ੍ਹਾਂ ਕਪੂਰਥਲਾ ’ਚ 10, ਜਲੰਧਰ ’ਚ 7, ਫਿਰੋਜ਼ਪੁਰ, ਮੋਗਾ, ਪਟਿਆਲਾ ’ਚ 5-5, ਅੰਮ੍ਰਿਤਸਰ ’ਚ 4, ਰੋਪੜ ’ਚ 3, ਫਤਿਹਗੜ੍ਹ ਸਾਹਿਬ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸੰਗਰੂਰ ’ਚ 2-2, ਬਠਿੰਡਾ, ਫਾਜ਼ਿਲਕਾ, ਮੁਕਤਸਰ, ਨਵਾਂਸ਼ਹਿਰ, ਤਰਨ ਤਾਰਨ ਅਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਸੂਬੇ ਵਿੱਚ ਹੁਣ ਤੱਕ 11,21,016 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 58,515 ਪਾਜ਼ੇਟਿਵ ਪਾਏ ਗਏ ਹਨ ਜਦਕਿ 41,271 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 15,554 ਸਰਗਰਮ ਕੇਸ ਹਨ। ਸਿਹਤ ਵਿਭਾਗ ਅਨੁਸਾਰ ਇਕ ਦਿਨ ’ਚ 1527 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ ਜਲੰਧਰ ’ਚ 227, ਅੰਮ੍ਰਿਤਸਰ ’ਚ 168, ਲੁਧਿਆਣਾ ’ਚ 152, ਪਟਿਆਲਾ ’ਚ 138, ਮੁਹਾਲੀ ’ਚ 134, ਗੁਰਦਾਸਪੁਰ ’ਚ 71, ਹੁਸ਼ਿਆਰਪੁਰ ’ਚ 60, ਕਪੂਰਥਲਾ ’ਚ 58, ਫਰੀਦਕੋਟ ’ਚ 56, ਸੰਗਰੂਰ ’ਚ 55, ਫਾਜ਼ਿਲਕਾ ’ਚ 53, ਫਿਰੋਜ਼ਪੁਰ ’ਚ 51, ਮਾਨਸਾ ’ਚ 50, ਪਠਾਨਕੋਟ ’ਚ 46, ਮੁਕਤਸਰ ’ਚ 45, ਬਠਿੰਡਾ ’ਚ 38, ਤਰਨ ਤਾਰਨ ’ਚ 34, ਰੋਪੜ ’ਚ 23, ਨਵਾਂਸ਼ਹਿਰ ’ਚ 20, ਫਤਿਹਗੜ੍ਹ ਸਾਹਿਬ ’ਚ 17, ਬਰਨਾਲਾ ’ਚ 16 ਅਤੇ ਮੋਗਾ ’ਚ 15 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ।

Leave a Reply

Your email address will not be published. Required fields are marked *