ਮੌਸਮ ਵਿਭਾਗ ਦਾ ਅਨੁਮਾਨ ਅੱਜ-ਭਲਕੇ ਹੋ ਸਕਦੀ ਹੈ ਬਾਰਿਸ਼
ਚੰਡੀਗੜ੍ਹ : ਪਿਛਲੇ ਕਈ ਮਹੀਨਿਆਂ ਤੋਂ ਮੌਸਮ ਤਰ੍ਹਾਂ-ਤਰ੍ਹਾਂ ਦੀ ਕਰਵਟ ਲੈ ਰਿਹਾ ਹੈ। ਕਦੇ ਇਕਦਮ ਠੰਢ ਵਧ ਜਾਂਦੀ ਹੈ ਤੇ ਕਦੇ ਗਰਮੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਪੰਜਾਬ ‘ਚ ਪਿਛਲੇ 15 ਦਿਨਾਂ ਤੋਂ ਤਿੱਖੀ ਧੁੱਪ ਨਿਕਲ ਰਹੀ ਹੈ ਜਿਸ ਨਾਲ ਦਿਨ ਵਿਚ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਤੇ ਹਰ ਇਕ ਨੇ ਗਰਮੀ ਦੇ ਕਪੜੇ ਕੱਢ ਲਏ ਹਨ ਤੇ ਸਰਦੀਆਂ ਵਾਲੇ ਧੋ ਕੇ ਸੰਭਾਲ ਦਿਤੇ ਹਨ ਪਰ ਭਾਰਤੀ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਮੌਸਮ ਇਕ ਵਾਰ ਕਰਵਟ ਲਵੇਗਾ।
ਵਿਭਾਗ ਅਨੁਸਾਰ ਸੂਬੇ ਵਿਚ 27 ਫ਼ਰਵਰੀ ਦੇਰ ਰਾਤ ਤੋਂ ਗੜਬੜ ਵਾਲੀਆਂ ਪਛਮੀ ਪੌਣਾਂ ਅੰਸ਼ਿਕ ਰੂਪ ਵਿਚ ਸਰਗਰਮ ਹੋ ਸਕਦੀਆਂ ਹਨ ਜਿਸ ਕਾਰਨ ਪੰਜਾਬ ਵਿਚ 28 ਫ਼ਰਵਰੀ ਤੋਂ ਬੱਦਲ ਛਾਏ ਰਹਿਣ ਤੇ ਬਾਰਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।
ਵਿਭਾਗ ਦੇ ਅਨੁਮਾਨ ਦੀ ਮੰਨੀਏ ਤਾਂ ਦੋ ਦਿਨਾਂ ਤਕ ਬੱਦਲ ਤੇ ਬਾਰਸ਼ ਪੰਜਾਬ ਵਿਚ ਡੇਰਾ
ਲਾਈ ਰਹਿ ਸਕਦੇ ਹਨ। ਹਾਲਾਂਕਿ ਇਸ ਤੋਂ ਬਾਅਦ ਦੋ ਮਾਰਚ ਨੂੰ ਬੱਦਲ ਛਾਏ ਰਹਿਣ ਦੀ
ਭਵਿੱਖਬਾਣੀ ਕੀਤੀ ਗਈ ਹੈ। ਅਜਿਹੇ ਵਿਚ ਜੇ ਵਿਭਾਗ ਦਾ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ
ਠੰਢ ਮੁੜ ਪਰਤ ਆਵੇਗੀ।