ਮਹਾਰਾਣੀ ਜਿੰਦਾਂ ਦਾ ਚੰਦ ਟਿੱਕਾ 62500 ਪੌਂਡ ’ਚ ਵਿਕਿਆ

ਲੰਡਨ:ਕਿਸੇ ਜ਼ਮਾਨੇ ਵਿੱਚ ਮਹਾਰਾਣੀ ਜਿੰਦਾਂ ਕੌਰ ਦੇ ਗਹਿਣਿਆਂ ’ਚ ਸ਼ੁਮਾਰ ਰਹੇ ਚੰਦ ਟਿੱਕੇ ਦੀ ਲੰਡਨ ਵਿੱਚ ਨਿਲਾਮੀ ਹੋਈ ਹੈ। ਜਿੰਦਾਂ ਕੌਰ ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਸੀ। ਇਹ ਗਹਿਣੇ ਮਗਰੋਂ ਵਿਰਾਸਤ ਵਜੋਂ ਉਨ੍ਹਾਂ ਦੀ ਪੋਤੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਮਿਲੇ। ਬੋਨੈਹੈਮਸ ਇਸਲਾਮਿਕ ਤੇ ਇੰਡੀਅਨ ਆਰਟ ਸੇਲ ਵਿੱਚ ਇਸ ਹਫ਼ਤੇ ਰਤਨ ਜੜਿਆ ਚੰਦ ਟਿੱਕਾ 62,500 ਪੌਂਡ ਦੀ ਬੋਲੀ ’ਤੇ ਨਿਲਾਮ ਹੋਇਆ। ਇਸ ਤੋਂ ਇਲਾਵਾ 19ਵੀਂ ਸਦੀ ਦੀ ਹੋਰ ਕਈ ਦੁਰਲੱਭ ਕਲਾਕ੍ਰਿਤੀਆਂ ਵੀ ਕੋਈ ਬੋਲੀਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣ ’ਚ ਸਫ਼ਲ ਰਹੀਆਂ। 

Leave a Reply

Your email address will not be published. Required fields are marked *