ਵਾਰਾਂ ਗਾਉਣ ਨੂੰ ਲੈ ਕੇ ਢਾਡੀ ਸਭਾਵਾਂ ’ਚ ਮੱਤਭੇਦ ਉੱਭਰੇ

ਅੰਮ੍ਰਿਤਸਰ, 11 ਨਵੰਬਰਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਰੋਜ਼ਾਨਾ ਢਾਡੀ ਵਾਰਾਂ ਗਾਉਣ ਵਾਲੇ ਢਾਡੀ ਜਥਿਆਂ ਨਾਲ ਸਬੰਧਤ ਦੋ ਸਭਾਵਾਂ ਮੀਰੀ-ਪੀਰੀ ਸ਼੍ੋਮਣੀ ਢਾਡੀ ਸਭਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਵਿਚਾਲੇ ਪੈਦਾ ਹੋੲੇ ਮੱਤਭੇਦ ਹੋਰ ਡੂੰਘੇ ਹੋ ਗਏ ਹਨ। ਅੱਜ ਇੱਕ ਢਾਡੀ ਸਭਾ ਨੇ ਦੂਜੀ ਧਿਰ ’ਤੇ ਵਧੀਕੀ ਦੇ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਜੇ ਨਿਆਂ ਨਾ ਮਿਲਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।

ਮੀਰੀ ਪੀਰੀ ਸ਼੍ੋਮਣੀ ਢਾਡੀ ਸਭਾ ਦੇ ਆਗੂ ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੀ 22 ਸਤੰਬਰ ਨੂੰ ਜਦੋਂ ਸ੍ਰੀ ਅਕਾਲ ਤਖ਼ਤ ਵਿਖੇ ਢਾਡੀ ਦੀਵਾਨ ਚੱਲ ਰਿਹਾ ਸੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਨੇ ਜਬਰੀ ਬਿਜਲੀ ਦੀਆਂ ਤਾਰਾਂ ਪੁੱਟ ਦਿੱਤੀਆਂ ਅਤੇ ਦੀਵਾਨ ਵਿੱਚ ਵਿਘਨ ਪਾਇਆ। ਇਸ ਸਬੰਧੀ ਉਨ੍ਹਾਂ ਨੇ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮਏ ਖ਼ਿਲਾਫ਼ ਸ੍ਰੀ ਅਕਾਲ ਤਖ਼ਤ, ਧਰਮ ਪ੍ਰਚਾਰ ਕਮੇਟੀ ਅਤੇ ਸ਼੍ੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲ ਸ਼ਿਕਾਇਤ ਵੀ ਕੀਤੀ ਸੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਸ਼ਿਕਾਇਤ ਕਾਰਵਾਈ ਵਾਸਤੇ ਸ਼੍ੋਮਣੀ ਕਮੇਟੀ ਕੋਲ ਭੇਜ ਦਿੱਤੀ ਸੀ ਪਰ ਪ੍ਰਬੰਧਕਾਂ ਨੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ।

ਗੁਰਮੇਲ ਸਿੰਘ ਨੇ ਸ਼੍ੋਮਣੀ ਕਮੇਟੀ ਦੇ ਇਕ ਵਧੀਕ ਸਕੱਤਰ ’ਤੇ ਕਾਰਵਾਈ ਵਿੱਚ ਅੜਿੱਕੇ ਦਾ ਦੋਸ਼ ਲਾਇਆ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਨੇ ਦੋਵਾਂ ਸਭਾਵਾਂ ਨਾਲ ਸਬੰਧਤ ਢਾਡੀ ਜਥਿਆਂ ਵੱਲੋਂ 15-15 ਦਿਨ ਦੀਵਾਨ ਸਜਾਉਣ ਦਾ ਫ਼ੈਸਲਾ ਲਿਆ ਸੀ ਪਰ ਹੁਣ ਪ੍ਰਬੰਧਕਾਂ ਨੇ ਚਾਰ ਸਾਲ ਪੁਰਾਣੀ ਸੂਚੀ ਕੱਢ ਲਈ ਹੈ ਅਤੇ ਉਸ ਮੁਤਾਬਿਕ ਢਾਡੀ ਜਥਿਆਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ, ਜੋ ਧੱਕੇਸ਼ਾਹੀ ਹੈ। ਦੂਜੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮਏ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। 22 ਸਤੰਬਰ ਦੀ ਘਟਨਾ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਸ਼੍ੋਮਣੀ ਕਮੇਟੀ ਨੇ ਜਵਾਬ ਤਲਬੀ ਲਈ ਸੱਦਿਆ ਸੀ।

ਟਿੱਕਟਾਕ ’ਤੇ ਵੀਡੀਓ ਪਾਉਣ ਵਾਲੀ ਕੁੜੀ ਨੇ ਜਥੇਦਾਰ ਤੋਂ ਮੁਆਫ਼ੀ ਮੰਗੀ

ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀਡੀਓ ਬਣਾ ਕੇ ਟਿੱਕਟਾਕ ’ਤੇ ਪਾ ਕੇ ਗ਼ਲਤ ਪ੍ਰਚਾਰ ਕਰਨ ਵਾਲੀ ਦਿੱਲੀ ਦੀ ਇੱਕ ਕੁੜੀ ਨੇ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਪੱਤਰ ਦੇ ਕੇ ਮੁਆਫ਼ੀ ਮੰਗੀ ਹੈ। ਲੜਕੀ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਦਿੱਤਾ। ਉਸ ਨੇ ਕਿਹਾ ਕਿ ਅਣਜਾਣੇ ’ਚ ਉਸ ਨੇ ਗ਼ਲਤੀ ਕੀਤੀ ਹੈ। ਉਹ ਵਿਦਿਆਰਥਣ ਹੈ ਅਤੇ ਉਸ ਨੂੰ ਮੁਆਫ਼ ਕੀਤਾ ਜਾਵੇ। ਉਸ ਨੇ ਪੁਲੀਸ ਕੇਸ ਵਾਪਸ ਲੈਣ ਦੀ ਅਪੀਲ ਕੀਤੀ।

ਸ਼੍ਰੋਮਣੀ ਕਮੇਟੀ ਮਾਮਲੇ ਸਬੰਧੀ ਕਾਰਵਾਈ ਕਰੇਗੀ: ਜਸਪਾਲ ਸਿੰਘ

ਜਥੇਦਾਰ ਹਰਪ੍ਰੀਤ ਸਿੰਘ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਵਾਸਤੇ ਭੇਜੀ ਗਈ ਸੀ। ਇਹ ਪ੍ਰਬੰਧਕੀ ਮਾਮਲਾ ਹੈ ਅਤੇ ਇਸ ਬਾਰੇ ਅਗਲੀ ਕਾਰਵਾਈ ਸ਼੍ੋਮਣੀ ਕਮੇਟੀ ਹੀ ਕਰੇਗੀ।

Leave a Reply

Your email address will not be published. Required fields are marked *